ਪਿੰਡ ਵਾਸੀਆਂ ਤੇ ਚਾੜਿਆ ਟਰੈਕਟਰ-ਇਕ ਦੀ ਮੌਤ, ਤਿੰਨ ਜ਼ਖਮੀ
ਦੀਨਾਨਗਰ, 13 ਫਰਵਰੀ (ਸ.ਬ.)ਦੀਨਾਨਗਰ ਨਜ਼ਦੀਕ ਪਿੰਡ ਝੱਖੜ ਪਿੰਡੀ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ| ਜਦੋਂਕਿ 3 ਜ਼ਖ਼ਮੀ ਹੋ ਗਏ| ਜਾਣਕਾਰੀ ਅਨੁਸਾਰ ਪਿੰਡ ਝੱਖੜ ਪਿੰਡੀ ਵਿੱਚ ਪਿਛਲੇ ਦਿਨੀਂ ਇਕ ਮਹਿਲਾ ਦੀ ਮੌਤ ਹੋ ਗਈ ਸੀ ਅਤੇ ਅੱਜ ਉਸ ਮਹਿਲਾ ਦੇ ਫੁਲ ਚੁਗਣ ਲਈ ਪਿੰਡ ਵਾਸੀ ਗਏ ਸਨ ਕਿ ਵਾਪਸ ਆਉਂਦੇ ਸਮੇਂ ਉਨ੍ਹਾਂ ਤੇ ਇਕ ਟਰੈਕਟਰ-ਟਰਾਲੀ ਚੜ ਗਈ| ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ| ਮ੍ਰਿਤਕ ਵਿਅਕਤੀ ਦੀ ਪਹਿਚਾਣ ਸੁਰੇਸ਼ ਕੁਮਾਰ ਪੁੱਤਰ ਕਰਨ ਸਿੰਘ ਨਿਵਾਸੀ ਝੱਖੜ ਪਿੰਡੀ ਵਜੋਂ ਹੋਈ ਹੈ| ਜਦੋਂ ਕਿ ਜ਼ਖ਼ਮੀਆਂ ਵਿੱਚ ਮ੍ਰਿਤਕ ਮਹਿਲਾ ਦਾ ਪਤੀ ਵੀ ਸ਼ਾਮਿਲ ਹੈ|