ਪਿੰਡ ਵਿੱਚ ਫੈਲੀ ਭਾਰੀ ਗੰਦਗੀ ਕਾਰਨ ਜਾਂਸਲਾ ਵਾਸੀ ਪ੍ਰੇਸ਼ਾਨ, ਬਿਮਾਰੀ ਫੈਲਣ ਦਾ ਖ਼ਦਸ਼ਾ

ਬਨੂੜ, 12 ਅਕਤੂਬਰ (ਅਭਿਸ਼ੇਕ ਸੂਦ ) ਬਨੂੜ ਦੇ ਨੇੜਲੇ ਪਿੰਡ ਜਾਂਸਲਾ ਵਿੱਚ ਗੰਦਗੀ ਦੇ ਲੱਗੇ ਢੇਰ ਅਤੇ ਜੰਗਲੀ ਬੂਟੀ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ| ਪਿੰਡ ਵਿੱਚ ਮਨਰੇਗਾ ਸਕੀਮ ਹੋਣ ਦੇ ਬਾਵਜੂਦ ਪਿੰਡ ਵਿੱਚ ਹਰ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਪਿੰਡ ਦੀ ਪੰਚਾਇਤ ਇਨ੍ਹਾਂ ਗੰਦਗੀ ਦੇ ਲੱਗੇ ਢੇਰਾਂ ਤੋਂ ਅਣਜਾਣ ਬਣੀ ਹੋਈ ਹੈ|
ਜੇਕਰ ਪਿੰਡ ਦੀ ਫਿਰਨੀ ਘੁੰਮ ਕੇ ਵੇਖਿਆ ਜਾਵੇ ਤਾਂ ਹਰ ਪਾਸੇ ਗੰਦਗੀ ਦੇ ਢੇਰ ਵਿੱਚੋਂ ਬਦਬੂ ਮਾਰਦੀ ਰਹਿੰਦੀ ਹੈ| ਸਰਕਾਰੀ ਪ੍ਰਾਇਮਰੀ ਸਕੂਲ ਦੇ ਆਲ਼ੇ ਦੁਆਲੇ ਵੀ ਗੰਦਗੀ ਅਤੇ ਜੰਗਲੀ ਬੂਟੀ ਨਾਲ ਬੁਰਾ ਹਾਲ ਹੈ| ਇਸ ਦੇ ਨਾਲ ਹੀ ਆਂਗਣਵਾੜੀ ਨੇੜੇ ਗੰਦਗੀ ਦੀ ਭਰਮਾਰ ਹੈ| ਸਕੂਲ ਵਿੱਚ ਛੋਟੇ ਛੋਟੇ ਬੱਚੇ ਪੜ੍ਹਨ ਆਉਂਦੇ ਹਨ ਅਤੇ ਗੰਦਗੀ ਕਾਰਨ ਕਿਸੇ ਵੇਲੇ ਵੀ ਕੋਈ ਭਿਆਨਕ ਬਿਮਾਰੀ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਹੈ| ਗੰਦਗੀ ਕਾਰਨ ਜਿੱਥੇ ਦਿਨ ਵਿੱਚ ਹੀ ਮੱਛਰਾਂ ਦੀ ਭਰਮਾਰ ਹੈ|
ਪਿੰਡ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਵਲੋਂ ਇਸ ਮਸਲੇ ਵੱਲ ਜਲਦ ਹੀ ਧਿਆਨ ਦਿੱਤਾ ਜਾਵੇ ਅਤੇ ਪਿੰਡ ਦੀ ਗੰਦਗੀ ਦੀ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ|

Leave a Reply

Your email address will not be published. Required fields are marked *