ਪਿੰਡ ਸ਼ਾਹੀ ਮਾਜਰਾ ਤੋਂ 8 ਸਾਲ ਦੀ ਬੱਚੀ ਲਾਪਤਾ

ਐਸ. ਏ. ਐਸ ਨਗਰ, 16 ਦਸੰਬਰ (ਸ.ਬ.) ਨਗਰ ਨਿਗਮ ਦੀ ਹੱਦ ਵਿੱਚ ਪਿੰਡ ਸ਼ਾਹੀ ਮਾਜਰਾ ਵਿੱਚ ਬੀਤੀ ਸ਼ਾਮ ਤੋਂ 8 ਸਾਲ ਦੀ ਇੱਕ ਬੱਚੀ ਲਾਪਤਾ ਹੈ, ਜਿਸਦਾ ਅੱਜ ਤੱਕ ਕੁਝ ਪਤਾ ਨਹੀਂ ਲੱਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਲਾਪਤਾ ਬੱਚੀ ਦਾ ਪਿਤਾ ਖਰੜ ਵਿਖੇ ਮਜਦੂਰੀ ਕਰਦਾ ਹੈ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ, ਇਹਨਾਂ ਦੇ ਕੁਲ ਪੰਜ ਬੱਚੇ ਹਨ| ਜਦੋਂ ਇਹ ਦੋਵੇਂ ਕੱਲ ਸ਼ਾਮ ਸਾਢੇ ਪੰਜ ਵਜੇ ਘਰ ਵਾਪਸ ਆਏ ਤਾਂ ਇਹ ਬੱਚੀ ਘਰ ਨਹੀਂ ਸੀ| ਬੱਚੀ ਦੇ ਪਿਤਾ ਨੇ ਇਸ ਦੀ ਸੂਚਨਾ ਪੁਲੀਸ ਨੂੰਦਿੱਤੀ|
ਇਸ ਸਬੰਧੀ ਅੱਜ ਥਾਣਾ ਫੇਜ਼-1 ਦੇ ਐਸ ਐਚ ਓ ਵਲੋਂ ਪਿੰਡ ਵਿੱਚ ਜਾ ਕੇ ਬੱਚੀ ਦੇ ਘਰ ਦਾ ਮੁਆਇਨਾ ਕੀਤਾ ਗਿਆ ਅਤੇ ਉਥੇ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ| ਸੰਪਰਕ ਕਰਨ ਤੇ ਐਸ ਐਚ ਓ ਸ੍ਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *