ਪਿੰਡ ਸਨੇਟਾ ਵਿਖੇ ਕੌਸ਼ਲ ਆਫ਼ ਸਕਿੱਲ ਡਿਵਲਪਮਿੰਟ ਇੰਸਟੀਚਿਊਟ ਫ਼ਾਰ ਵੂਮੈਨ ਦਾ ਨੀਂਹ ਪੱਥਰ 28 ਜੁਲਾਈ ਨੂੰ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਪਿੰਡ ਸਨੇਟਾ ਵਿਖੇ 28 ਜੁਲਾਈ ਨੂੰ ਕੌਸ਼ਲ ਆਫ ਸਕਿੱਲ ਇੰਸਟੀਚਿਊਟ ਫਾਰ ਵੂਮੈਨ ਦਾ ਨੀਂਹ ਪੱਥਰ ਰਖਿਆ ਜਾਵੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕਸਭਾ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਨੀਂਹ ਪੱਥਰ ਰੱਖਣ ਦੀ ਰਸਮ ਕੇਂਦਰੀ ਕੌਸਲ ਵਿਕਾਸ ਤੇ ਉੱਦਮਸ਼ੀਲਤਾ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਕਰਨਗੇ|
ਉਹਨਾਂ ਕਿਹਾ ਕਿ ਜਿਲ੍ਹਾ ਮੁਹਾਲੀ ਦੀਆਂ ਬੱਚੀਆਂ ਨੂੰ ਭਵਿੱਖ ਵਿੱਚ ਉਚ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਨ ਵਾਲੀ ਸਿੱਖਿਆ ਪ੍ਰਾਪਤ ਕਰਨ ਲਈ ਇਹ ਇੰਸਟੀਚਿਊਟ ਵਰਦਾਨ ਸਿੱਧ ਹੌਵੇਗਾ| ਉਹਨਾਂ ਕਿਹਾ ਜਿੱਥੇ ਇਹ ਇੰਸਟੀਚਿਊਟ ਸਾਡੀਆਂ ਬੇਟੀਆਂ ਲਈ ਵੱਖਰੀ ਤਰ੍ਹਾਂ ਦੀ ਟਰੇਨਿੰਗ ਪ੍ਰਦਾਨ ਕਰਵਾਏਗਾ, ਉੱਥੇ ਹੀ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਰੁਜ਼ਗਾਰ ਵੀ ਪ੍ਰਾਪਤ ਕਰਵਾਏਗਾ| ਇਸ ਇੰਸਟੀਚਿਊਟ ਵਿੱਚ ਡਿਪਲੋਮਾ ਕੋਰਸ ਵੀ ਕਰਵਾਏ ਜਾਣਗੇ |

Leave a Reply

Your email address will not be published. Required fields are marked *