ਪਿੰਡ ਸਵਾੜਾ ਦੀ ਹੱਡਾ ਰੋੜੀ ਤੋਂ ਨਾਜਾਇਜ ਕਬਜਾ ਹਟਾਉਣ ਦੀ ਮੰਗ

ਐਸ. ਏ. ਐਸ. ਨਗਰ, 13 ਜੁਲਾਈ (ਸ.ਬ.) ਪਿੰਡ ਸਵਾੜਾ ਦੇ ਵੱਡੀ ਗਿਣਤੀ ਵਸਨੀਕਾਂ ਨੇ ਬੀ ਡੀ ਪੀ ਓ ਖਰੜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਿੰਡ ਸਵਾੜਾ ਦੀ ਹੱਡਾਰੋੜੀ ਉਪਰ ਕੀਤੇ ਗਏ ਨਜਾਇਜ ਕਬਜੇ ਨੂੰ ਹਟਾਇਆ ਜਾਵੇ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਸਵਾੜਾ ਦੀ ਹੱਡਾ ਰੋੜੀ ਦੀ ਜਮੀਨ ਪਿੰਡ ਦੀ ਪੰਚਾਇਤ ਨੇ ਕੁਝ ਬਾਹਰੀ ਵਿਅਕਤੀਆਂ ਨੂੰ ਦੇ ਦਿੱਤੀ ਹੈ, ਇਹਨਾਂ ਨੇ ਉਹ ਜਮੀਨ ਵਾਹੀਯੋਗ ਬਣਾ ਲਈ ਹੈ| ਉਹਨਾਂ  ਮੰਗ ਕੀਤੀ ਹੈ ਕਿ ਇਸ ਜਮੀਨ ਉਪਰ ਕੀਤੇ ਗਏ ਕਬਜੇ ਨੂੰ ਹਟਾਇਆ ਜਾਵੇ|
ਇਸ ਮੌਕੇ ਪਿੰਡ ਵਾਸੀ ਅਮਰ ਸਿੰਘ, ਹਰਿੰਦਰ ਸਿੰਘ, ਚਰਨਜੀਤ ਸਿੰਘ, ਹਰਨੇਕ ਸਿੰਘ,  ਸੁਰਜੀਤ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ, ਸਤਪਾਲ ਸਿੰਘ, ਗੁਰਦੀਪ ਸਿੰਘ, ਰਜਿੰਦਰ ਸਿੰਘ, ਫੀਕਰ ਚੰਦ, ਹਰਜੀਤ ਸਿੰਘ, ਪ੍ਰਕਾਸ਼ ਸਿੰਘ, ਲਖਬੀਰ ਸਿੰਘ, ਕਮਲਜੀਤ ਸਿੰਘ, ਜੋਗਿੰਦਰ ਸਿੰਘ, ਬਲਬੀਰ ਸਿੰਘ ਗੁਰਦਰਸ਼ਨ ਸਿੰਘ, ਦਰਸ਼ਨ ਸਿੰਘ, ਹਰਿੰਦਰ ਸਿੰਘ, ਭੁਪਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *