ਪਿੰਡ ਸਵਾੜਾ ਦੀ 35 ਸਾਲ ਪਹਿਲਾਂ ਬਣੀ ਖਸਤਾ ਹਾਲ ਗਲੀ ਦੀ ਨੁਹਾਰ ਬਦਲੀ ਜਾਵੇਗੀ : ਮੱਛਲੀ ਕਲਾਂ

ਖਰੜ, 8 ਅਗਸਤ (ਸ.ਬ.) ਮਾਰਕੀਟ ਕਮੇਟੀ ਖਰੜ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪਿੰਡ ਸਵਾੜਾ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਾਇਜਾ ਲਿਆ| ਇਸ ਮੌਕੇ ਪਿੰਡ ਵਾਸੀਆਂ ਨੇ ਸ੍ਰੀ ਮੱਛਲੀ ਕਲਾਂ ਨੂੰ ਪਿੰਡ ਦੀ ਖਸਤਾ ਹਾਲ ਗੱਲੀ ਵੀ ਵਿਖਾਈ ਜਿਹੜੀ ਲੱਗਭਗ 35 ਸਾਲ ਪਹਿਲਾਂ ਬਣਾਈ ਗਈ ਸੀ| ਇਹ ਗੱਲੀ ਰਾਮਦਾਸੀਆਂ ਦੇ ਮੁਹੱਲੇ ਤੋਂ ਲੈ ਕੇ ਏਕਮ ਕੰਪਲੈਕਸ ਸੈਦਪੁਰ ਰੋਡ ਨੂੰ ਜੋੜਦੀ ਹੈ|
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਆਗੂ ਅਤੇ ਅਧਿਕਾਰੀ ਨੇ ਇਸ ਗੱਲੀ ਦੀ ਸਾਰ ਨਹੀਂ ਲਈ| ਇਸ ਗੱਲੀ ਦੀ ਮਾੜੀ ਹਾਲਤ ਕਾਰਨ ਇਸ ਉਪਰੋਂ ਲੰਘਣਾ ਵੀ ਮੁਹਾਲ ਹੋਇਆ ਪਿਆ ਹੈ| ਇਸਦੀ ਮਾੜੀ ਹਾਲਤ ਨੂੰ ਦੇਖਕੇ ਸ੍ਰੀ ਮੱਛਲੀ ਕਲਾਂ ਨੇ ਐਲਾਨ ਕੀਤਾ ਕਿ ਉਹ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਕੇ ਛੇਤੀ ਹੀ ਗਲੀ ਦਾ ਮੁੜ ਨਿਰਮਾਣ ਕਰਵਾਉਣਗੇ| ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਅਪੀਲ ਕੀਤੀ ਕਿ ਮਨਰੇਗਾ ਸਕੀਮ ਤਹਿਤ ਪਿੰਡਾਂ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ| ਉਨ੍ਹਾਂ ਸ਼ਮਸ਼ਾਨ ਘਾਟਾਂ ਅਤੇ ਟੋਭਿਆਂ ਆਦਿ ਦੀ ਮੁਰੰਮਤ ਜਾਂ ਨਿਰਮਾਣ ਇਸ ਸਕੀਮ ਤਹਿਤ ਮਿਲਦੇ ਫੰਡਾਂ ਨਾਲ ਕਰਵਾਏ ਜਾਣ ਤੇ ਜ਼ੋਰ ਦਿੱਤਾ| 
ਇਸ ਮੌਕੇ ਉਘੇ ਗੀਤਕਾਰ ਮਾਸਟਰ ਸੁਖਜਿੰਦਰ ਸਿੰਘ (ਜਿੰਦ ਸਵਾੜਾ) ਨੇ ਕਿਹਾ ਕਿ ਮੱਛਲੀ ਕਲਾਂ ਇਸ ਇਲਾਕੇ ਦਾ ਜੰਮਪਲ ਹੈ ਅਤੇ ਉਨ੍ਹਾਂ ਨੂੰ ਆਪਣੇ ਬੇਟੇ ਤੇ ਬਹੁਤ ਮਾਣ ਅਤੇ ਆਸਾਂ ਹਨ| ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਨੇ ਵੀ ਇਸ ਗਲੀ ਦੀ ਸਾਰ ਨਹੀਂ ਲਈ ਪਰ ਹੁਣ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਮੱਛਲੀ ਕਲਾਂ ਇਸ ਗਲੀ ਦੀ ਨੁਹਾਰ ਬਦਲਣਗੇ| ਉਹਨਾਂ ਕਿਹਾ ਕਿ ਮੱਛਲੀ ਕਲਾਂ ਕਈ ਸਾਲਾਂ ਤੋਂ ਇਸ ਇਲਾਕੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਮਾਰਕੀਟ ਕਮੇਟੀ ਖਰੜ ਦੇ                    ਚੇਅਰਮੈਨ ਵਜੋਂ ਉਸ ਦੀ ਨਿਯੁਕਤੀ ਸਾਡੇ ਲਈ ਮਾਣ ਵਾਲੀ ਗੱਲ ਹੈ| ਇਸ ਮੌਕੇ ਪਿੰਡ ਵਾਸੀਆਂ ਵਲੋਂ ਸ੍ਰੀ ਸ਼ਰਮਾ ਦੀ ਸਨਮਾਨ ਵੀ ਕੀਤਾ ਗਿਆ| 
ਇਸ ਮੌਕੇ ਡਾ. ਪ੍ਰਵੀਨ ਕੁਮਾਰ, ਜਸਮਿੰਦਰ ਸਿੰਘ ਜੱਸੀ, ਸਾਬਕਾ ਪੰਚਾਇਤ ਅਫਸਰ, ਪਿੰਡ ਦੇ ਸਰਪੰਚ ਪਤੀ ਬਿਕਰਜੀਤ ਸਿੰਘ, ਰਾਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰਘ, ਜੋਗਿੰਦਰ ਸਿੰਘ, ਰਣਧੀਰ ਸਿੰਘ, ਸੁਰਜੀਤ ਸਿੰਘ, ਮਿਹਰ ਸਿੰਘ, ਰਘਬੀਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *