ਪਿੰਡ ਸ਼ਾਹੀਮਾਜਰਾ ਦੇ ਜੰਮਪਲ ਅਤੇ ਵੀਰ ਚੱਕਰ ਵਿਜੇਤਾ ਹਵਲਦਾਰ ਜੋਗਿੰਦਰ ਸਿੰਘ ਦੀ 28ਵੀਂ ਬਰਸੀ ਮੌਕੇ ਪਿੰਡ ਵਾਸੀਆਂ ਨੇ ਦਿੱਤੀ ਸ਼ਰਧਾਂਜਲੀ

ਐਸ.ਏ.ਐਸ.ਨਗਰ, 8 ਅਗਸਤ (ਸ.ਬ.) ਸਿੱਖ ਰੈਜੀਮੈਂਟ ਦੀ 1 ਬਟਾਲੀਅਨ ਦੇ ਬਹਾਦਰ ਫੌਜੀ ਅਤੇ ਵੀਰ ਚੱਕਰ ਵਿਜੇਤਾ ਹਵਲਦਾਰ ਜੋਗਿੰਦਰ ਸਿੰਘ ਬੈਦਵਾਨ ਨੂੰ ਪਿੰਡ ਸ਼ਾਹੀ ਮਾਜਰਾ ਦੇ ਵਸਨੀਕਾਂ ਵਲੋਂ ਉਹਨਾਂ ਦੀ 28ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ ਗਈ| ਇਸ ਮੌਕੇ ਹਵਲਦਾਰ ਜੋਗਿੰਦਰ ਸਿੰਘ ਬੈਦਵਾਨ ਦੇ ਬੇਟੇ ਸ੍ਰ. ਸਰਬਜੀਤ ਸਿੰਘ ਬੈਦਵਾਨ (ਜੋ ਹੁਣ ਲਾਲੜੂ ਨੇੜੇ ਇਕ ਪਿੰਡ ਵਿੱਚ ਰਹਿੰਦੇ ਹਨ) ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ|  ਇੱਥੇ ਜਿਕਰਯੋਗ ਹੈ ਕਿ ਹਲਵਦਾਰ ਜੋਗਿੰਦਰ ਸਿੰਘ ਨਗਰ ਨਿਗਮ ਮੁਹਾਲੀ ਵਿੱਚ ਪੈਂਦੇ ਪਿੰਡ ਸ਼ਾਹੀਮਾਜਰਾ ਦੇ ਜੰਮਪਲ ਸੀ ਅਤੇ ਜੰਮੂ ਕਸ਼ਮੀਰ ਵਿੱਚ ਦੁਸ਼ਮਨਾਂ ਦਾ ਬਹਾਦਰੀ ਨਾਲ ਟਾਕਰਾ ਕਰਨ ਬਦਲੇ ਉਹਨਾਂ ਨੂੰ 1950 ਵਿੱਚ  ਗਣਤੰਤਰ ਦਿਵਸ ਮੌਕੇ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ|
ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ ਵਲੋਂ ਹਵਲਦਾਰ ਜੋਗਿੰਦਰ ਸਿੰਘ ਬੈਦਵਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ| ਇਸ ਮੌਕੇ ਵਾਰਡ ਨੰਬਰ 8 ਦੇ ਸਾਬਕਾ ਕੌਂਸਲਰ  ਸ੍ਰ. ਅਸ਼ੋਕ ਝਾ ਨੇ ਕਿਹਾ ਕਿ ਸ੍ਰ. ਜੋਗਿੰਦਰ ਸਿੰਘ ਤੇ ਪੂਰੇ ਪਿੰਡ ਨੂੰ ਮਾਣ ਹੈ ਅਤੇ ਉਹ ਨੌਜਵਾਨਾਂ ਦੇ               ਪ੍ਰੇਰਣਾ ਸਰੋਤ ਹਨ| 
ਇੱਥੇ ਜਿਕਰਯੋਗ ਹੈ ਕਿ ਸ੍ਰੀ ਅਸ਼ੋਕ ਝਾ ਦੇ ਯਤਨਾ ਸਦਕਾ ਨਗਰ ਨਿਗਮ ਵਲੋਂ ਪਿੰਡ ਦੇ ਟੋਭੇ ਦੀ ਖਾਲੀ ਪਈ ਜਮੀਨ ਨੂੰ ਪਾਰਕ ਵਜੋਂ ਵਿਕਸਿਤ ਕਰਕੇ ਪਾਰਕ ਦਾ ਨਾਮ ਵੀਰ ਚੱਕਰ          ਜੇਤੂ ਹਵਲਦਾਰ ਜੋਗਿੰਦਰ ਸਿੰਘ ਦੇ ਨਾਮ ਤੇ ਰੱਖਿਆ ਜਾ ਚੁੱਕਿਆ ਹੈ|
ਇਸ ਮੌਕੇ ਪਿੰਡ ਦੇ ਵਸਨੀਕ ਪਾਲ ਸਿੰਘ, ਜਗਦੀਸ਼ ਸਿੰਘ, ਰਣਬੀਰ ਸਿੰਘ, ਗੁਰਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਰਾਮ ਰਤਨ ਸ਼ਰਮਾ, ਜਗਤਾਰ ਸਿੰਘ, ਗੋਲਡੀ ਕਲਸੀ, ਅਮ੍ਰਿਤ ਬੈਦਵਾਨ ਅਤੇ ਹੋਰ ਪਤਵੰਤੇ ਹਾਜਿਰ ਸਨ| 

Leave a Reply

Your email address will not be published. Required fields are marked *