ਪਿੰਡ ਸਿੱਲ ਦੇ ਨੌਜਵਾਨਾਂ ਦਾ ਨਾਮ ਬਲਾਤਕਾਰ ਦੇ ਮਾਮਲੇ ਵਿੱਚ ਘੜੀਸਣ ਖਿਲਾਫ ਪਿੰਡ ਵਾਸੀਆ ਦਾ ਵਫਦ ਐਸ. ਐਸ. ਪੀ. ਨੂੰ ਮਿਲਿਆ

ਐਸ. ਏ. ਐਸ. ਨਗਰ, 3 ਜੁਲਾਈ (ਸ.ਬ.) ਖਰੜ ਤਹਿਸੀਲ ਦੇ ਪਿੰਡ ਸਿੱਲ ਦੇ ਵਸਨੀਕਾਂ ਦੇ ਇੱਕ ਵਫਦ ਨੇ ਅੱਜ ਐਸ. ਐਸ. ਪੀ. ਮੁਹਾਲੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪਿੰਡ ਦੇ ਇੱਕ ਨੌਜਵਾਨ ਦਾ ਬਲਾਤਕਾਰ ਦੇ ਇੱਕ ਕੇਸ ਵਿੱਚ ਜਬਰੀ ਨਾਮ ਘੜੀਸਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ| ਇਸ ਮੌਕੇ ਸੰਬਧਿਤ ਨੌਜਵਾਨ ਹਰਮਨਜੀਤ ਸਿੰਘ ਦੀ ਮਾਤਾ ਸ੍ਰੀਮਤੀ ਰਣਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿਅਕਤੀ ਜਸਵਿੰਦਰ ਸਿੰਘ ਦਾ ਭਤੀਜਾ ਅਮਨਦੀਪ ਸਿੰਘ ਪਿਛਲੇ ਦਿਨੀਂ ਬਲਾਤਕਾਰ ਦੇ ਇੱਕ ਕੇਸ ਵਿੱਚ ਫੜਿਆ ਗਿਆ ਸੀ ਜਿਹੜਾ ਇਸ ਵੇਲੇ ਰੋਪੜ ਜੇਲ੍ਹ ਵਿੱਚ ਬੰਦ  ਹੈ| ਉਹਨਾਂ ਕਿਹਾ ਕਿ ਪਿੰਡ ਦਾ ਇਹ ਵਿਅਕਤੀ ਹੁਣ ਆਪਣੇ ਭਤੀਜੇ ਦੇ ਨਾਲ ਪਿੰਡ ਦੇ ਤਿੰਨ ਨੌਜਵਾਨਾਂ (ਜਿਸ ਵਿੱਚ ਉਹਨਾਂ ਦੇ ਪੁੱਤਰ ਹਰਮਨਦੀਪ ਸਿੰਘ ਤੋਂ ਇਲਾਵਾ ਮਨਦੀਪ ਸਿੰਘ ਅਤੇ ਪਰਮਿੰਦਰ ਸਿੰਘ  ਸ਼ਾਮਿਲ ਹਨ) ਦੇ ਇਸ ਮਾਮਲੇ ਵਿੱਚ ਸ਼ਾਮਿਲ ਹੋਣ ਦਾ ਇਲਜਾਮ ਲਗਾ ਰਿਹਾ ਹੈ ਜਦੋਂ ਕਿ ਇਹਨਾਂ ਤਿੰਨਾਂ ਦਾ ਬਲਾਤਕਾਰ ਦੀ ਕਿਸੇ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ|
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਜਸਵਿੰਦਰ ਸਿੰਘ ਆਪਣੇ ਭਤੀਜੇ ਦਾ ਫੈਸਲਾ ਕਰਵਾਉਣ ਲਈ ਇਹਨਾਂ ਨੌਜਵਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ| ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਕਿਸੇ ਉੱਚ ਪੁਲੀਸ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਪਿੰਡ ਦੇਨੌਜਵਾਨਾਂ ਨੂੰ ਅਜਿਹੇ ਕਿਸੇ ਝੂਠੇ ਮਾਮਲੇ ਵਿੱਚ ਫਸਾਉਣ ਤੋਂ ਬਚਾਇਆ ਜਾ ਸਕੇ| ਇਸ ਮੌਕੇ ਪਿੰਡ ਦੇ ਪੰਚ ਸੁੱਚਾ ਸਿੰਘ ਅਤੇ ਨਾਇਬ ਸਿੰਘ ਤੋਂ ਇਲਾਵਾ ਸਤਵੰਤ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਕੌਰ, ਸਤਨਾਮ ਸਿੰਘ, ਕੁਲਵੰਤ ਸਿੰਘ,  ਗੁਰਦੇਵ ਕੌਰ , ਰਣਵੀਰ ਕੌਰ, ਸੁਖਦੀਪ ਕੌਰ, ਰਜਵੰਤ ਕੌਰ, ਤੇਜਿੰਦਰ ਕੌਰ, ਬਲਵਿੰਦਰ ਕੌਰ, ਸਵਰਨ ਕੌਰ, ਬਚਨਾ ਕੌਰ, ਪ੍ਰੀਤਮ ਕੌਰ, ਸਿਮਰਜੀਤ ਸਿੰਘ, ਗੁਰਜੰਟ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਰਾਜਿੰਦਰ ਸਿੰਘ, ਸੁਲਤਾਨ ਸਿੰਘ, ਬਲਿਹਾਰ ਸਿੰਘ, ਗੁਰਮੁਖ ਸਿੰਘ, ਜਸਮੇਰ ਸਿੰਘ, ਹਰਬੰਸ ਸਿੰਘ ਅਤੇ ਹੋਰ ਵੱਡੀ ਗਿਣਤੀ ਪਿੰਡ ਵਾਸੀ ਹਾਜਿਰ ਸਨ|
ਇਸ ਮੌਕੇ ਐਸ. ਐਸ.ਪੀ ਸ੍ਰ. ਕੁਲਦੀਪ ਸਿੰਘ ਚਾਹਲ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਵਿਅਕਤੀ ਨਾਲ ਨਾਇਨਸਾਫੀ ਨਹੀਂ ਹੋਵੇਗੀ| ਉਹਨਾਂ ਕਿਹਾ ਕਿ ਪੁਲੀਸ ਵੱਲੋਂ ਕੋਈ ਵੀ ਕਾਰਵਾਈ ਤੱਥਾਂ ਦੇ ਆਧਾਰ ਤੇ ਹੀ ਕੀਤੀ ਜਾਂਦੀ ਹੈ| ਉਹਨਾਂ ਪਿੰਡ ਵਾਸੀਆਂ ਨੂੰ ਸਬੰਧਿਤ ਡੀ.ਐਸ.ਪੀ ਕੋਲ ਆਪਣਾ ਪੱਖ ਰੱਖਣ ਲਈ ਕਿਹਾ ਅਤੇ ਭਰੌਸਾ ਦਿੱਤਾ ਕਿ ਉਹਨਾਂ ਦੀ ਪੂਰੀ ਗੱਲ ਸੁਣੀ ਜਾਵੇਗੀ|

Leave a Reply

Your email address will not be published. Required fields are marked *