ਪਿੰਡ ਸੂਰੋਂ ਵਿਖੇ ਨੀਲੇ ਕਾਰਡ ਧਾਰਕਾ ਨੂੰ ਵੰਡੀ ਕਣਕ

ਰਾਜਪੁਰਾ, 1 ਅਗਸਤ (ਅਭਿਸ਼ੇਕ ਸੂਦ) ਰਾਜਪੁਰਾ ਦੇ ਨੇੜਲੇ ਪਿੰਡ ਸੂਰੋਂ ਵਿਖੇ ਮਹਾਤਮਾ ਗਾਂਧੀ ਸਰਵਿਸ ਵਿਕਾਸ ਯੋਜਨਾ ਤਹਿਤ 130 ਨੀਲੇ ਕਾਰਡ ਨਵੇਂ ਬਣਾਏ ਗਏ| ਇਸ ਮੌਕੇ ਫੂਡ ਸਪਲਾਈ ਵਿਭਾਗ ਦੇ ਏ.ਐਫ. ਐਸ.ਓ ਬਿਕਰਮਜੀਤ ਸਿੰਘ ਚਹਿਲ ਨੇ ਆਪਣੀ ਟੀਮ ਨਾਲ ਪਹੁੰਚ ਕੇ ਕਾਰਡ ਧਾਰਕਾ ਨੂੰ ਕਣਕ ਵੰਡੀ| ਉਨ੍ਹਾਂ ਦੱਸਿਆ ਕਿ ਪਿੰਡ ਸੂਰੋਂ ਵਿਂਚ 462 ਨੀਲੇ ਕਾਰਡ ਧਾਰਕ ਹਨ ਅਤੇ 130 ਨਵੇਂ ਹੋਰ ਬਣੇ ਕਾਰਡ ਧਾਰਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਮਿਲੇਗਾ|
ਇਸ ਮੌਕੇ ਸ੍ਰ: ਚਹਿਲ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਤਹਿਤ ਬਿਨਾ ਕਿਸੇ ਮਤਭੇਦ ਦੇ ਲੋੜਵੰਦ ਪਰਿਵਾਰਾਂ ਨੂੰ ਬਣਦਾ ਲਾਭ ਦਿੱਤਾ ਜਾ ਰਿਹਾ ਹੈ| ਇਸ ਮੌਕੇ ਜੌਲੀ ਜਲਾਲਪੁਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਐਮ.ਐਲ. ਏ ਮਦਨ ਲਾਲ ਜਲਾਲਪੁਰ ਵੱਲੋਂ ਪਾਰਟੀਬਾਜੀ ਉਪਰ ਉਠ ਕੇ ਆਪਣੇ ਹਲਕੇ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ| ਇਸ ਮੌਕੇ ਗੁਰਦੀਪ ਉਟਸਰ, ਡਿੰਪਲ ਸੂਰੋਂ ਅਤੇ ਪਿੰਡ ਵਾਸੀਆ ਸਮੇਤ ਹੋਰ ਸਖਸ਼ੀਅਤਾਂ ਮੌਜੂਦ ਸਨ|

Leave a Reply

Your email address will not be published. Required fields are marked *