ਪਿੰਡ ਸੋਹਾਣਾ ਵਿੱਚ 2 ਨੌਜਵਾਨ ਕੁੜੀਆਂ ਵਲੋਂ ਖੁਦਕਸ਼ੀ ਦੀ ਕੋਸ਼ਿਸ਼?

ਪਿੰਡ ਸੋਹਾਣਾ ਵਿੱਚ 2 ਨੌਜਵਾਨ ਕੁੜੀਆਂ ਵਲੋਂ ਖੁਦਕਸ਼ੀ ਦੀ ਕੋਸ਼ਿਸ਼?
ਇੱਕ ਦੀ ਮੌਤ, ਦੂਜੀ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਿਲ

ਐਸ. ਏ. ਐਸ. ਨਗਰ, 1 ਜੂਨ (ਸ.ਬ.) ਪਿੰਡ ਸੋਹਾਣਾ ਦੀਆਂ ਵਸਨੀਕ 2 ਨੌਜਵਾਨ ਲੜਕੀਆਂ ਵਲੋਂ ਬੀਤੀ ਰਾਤ ਕੋਈ ਜਹਿਰੀਲਾ ਪਦਾਰਥ ਖਾ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ| ਇਹਨਾਂ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਹੈ ਜਦੋਂਕਿ ਦੂਜੀ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਉਸਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਜਿਥੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਹੈ|
ਸੋਹਾਣਾ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਦੋਵੇਂ ਕੁੜੀਆਂ ਆਪਸ ਵਿੱਚ ਮਾਮੇ- ਭੂਆ ਦੀਆਂ ਕੁੜੀਆਂ ਹਨ ਅਤੇ ਹਮ ਉਮਰ ਹਨ| ਇਹਨਾਂ ਦੋਵਾਂ ਨੇ ਬੀਤੀ ਰਾਤ ਘਰ ਦੀ ਛੱਤ ਤੇ ਜਾ ਕੇ ਕੁਝ ਖਾ ਲਿਆ ਜਿਸ ਕਾਰਨ ਉਹਨਾਂ ਦੀ ਹਾਲਤ ਵਿਗੜ ਗਈ| ਪਰਿਵਾਰ ਵਲੋਂ ਦੋਵਾਂ ਕੁੜੀਆਂ ਨੇ ਹਸਪਤਾਲ ਦਾਖਿਲ ਕਰਵਾਇਆ ਗਿਆ| ਜਿੱਥੇ ਇੱਕ ਲੜਕੀ ਦੀ ਮੌਤ ਹੋ ਗਈ| ਪੁਲੀਸ ਵਲੋਂ ਇਸ ਸਬੰਧੀ ਸੀ. ਆਰ. ਪੀ. ਸੀ. ਦੀ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਮ੍ਰਿਤਕ ਲੜਕੀ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਪਰਿਵਾਰ ਨੂੰ ਸੌਂਪ ਦਿੱਤੀ ਗਈ| ਪੁਲੀਸ ਵਲੋਂ ਦੂਜੀ ਲੜਕੀ ਦੇ ਹੋਸ਼ ਵਿੱਚ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਉਸਦੇ ਬਿਆਨ ਲਏ ਜਾ ਸਕਣ|

Leave a Reply

Your email address will not be published. Required fields are marked *