ਪੀਣ ਵਾਲੇ ਪਾਣੀ ਦੀ ਸਪਲਾਈ ਲਾਈਨ ਪਾਉਣ ਵਾਲੇ ਬੀ. ਐਸ. ਐਨ. ਐਲ ਦੀਆਂ ਤਾਰਾਂ ਨੁਕਸਾਨੀਆਂ, ਸਪਲਾਈ ਠੱਪ ਲੋਕਾਂ ਵਲੋਂ ਕੀਤੇ ਨਾਜ਼ਾਇਜ ਕਬਜਿਆਂ ਕਾਰਨ ਹੁੰਦੇ ਹਨ ਲੋਕ ਪਰੇਸ਼ਾਨ: ਜਸਬੀਰ ਸਿੰਘ ਮਣਕੂ

ਐਸ. ਏ. ਐਸ. ਨਗਰ, 20 ਫਰਵਰੀ (ਸ.ਬ.) ਸਥਾਨਕ ਫੇਜ਼-11 ਵਿੱਚ ਪਾਣੀ ਦੀ ਸਪਲਾਈ ਪਾਈਪਾਂ ਪਾਉਣ ਲਈ ਕੀਤੇ ਜਾ ਰਹੇ ਕੰਮ ਦੌਰਾਨ ਜੇ. ਸੀ. ਬੀ. ਮਸ਼ੀਨ ਨਾਲ ਕੀਤੀ ਜਾ ਰਹੀ ਪੁਟਾਈ ਦੌਰਾਨ ਇਸ ਖੇਤਰ ਵਿੱਚ ਪਾਈਆਂ ਬੀ. ਐਸ. ਐਨ. ਐਲ. ਦੀਆਂ ਤਾਰਾਂ ਨੁਕਸਾਨੀਆਂ ਗਈਆਂ| ਜਿਸ ਕਾਰਨ ਇਸ ਖੇਤਰ  ਵਿੱਚ ਬੀ. ਐਸ. ਐਨ. ਐਲ ਦੀ ਸਪਲਾਈ ਠੱਪ ਹੋਣ ਕਾਰਨ ਖਪਤਕਾਰ ਪਰੇਸ਼ਾਨ ਹੁੰਦੇ ਰਹੇ|
ਪ੍ਰਾਪਤ ਜਾਣਕਾਰੀ ਅਨੁਸਾਰ             ਫੇਜ਼-11 ਵਿੱਚ 1440  ਬਲਾਕ ਦੇ  ਸਾਹਮਣੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪ ਲਾਈਨ ਪਾਉਣ ਵਾਲੇ ਠੇਕੇਦਾਰ ਵਲੋਂ ਜੇ. ਸੀ. ਬੀ. ਮਸ਼ੀਨ ਨਾਲ ਕੀਤੀ ਜਾ ਰਹੀ ਖੁਦਾਈ ਦੌਰਾਨ ਇੱਥੇ ਜ਼ਮੀਨ ਵਿੱਚ ਪਹਿਲਾਂ ਪਾਈਆਂ ਬੀ. ਐਸ. ਐਨ. ਐਲ ਦੀਆਂ ਤਾਰਾਂ ਕੱਟੀਆਂ ਗਈਆਂ| ਮੌਕੇ ਤੇ ਹਾਜਿਰ ਬੀ. ਐਸ. ਐਨ. ਐਲ ਦੇ ਐਸ. ਡੀ. ਓ  ਸ੍ਰੀ ਅਜੈ ਕੁਮਾਰ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਸਬੰਧੀ ਉੱਚ ਅਧਿਕਾਰੀਆਂਨੂੰ ਰਿਪਰੋਟ ਦਿੱਤੀ ਜਾ ਰਹੀ ਹੈ|
ਸੰਪਰਕ ਕਰਨ ਤੇ ਵਾਰਡ ਦੇ ਐਮ . ਸੀ. ਸ੍ਰ. ਜਸਬੀਰ ਸਿੰਘ ਮਣਕੂ ਨੇ ਦੱਸਿਆ ਕਿ ਵਾਰਡ ਦੇ ਵਸਨੀਕਾਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਵਾਸਤੇ ਇਥੇ ਪਾਈਪ ਲਾਈਨ ਪਾਈ ਜਾ ਰਹੀ ਹੈ| ਉਹਨਾਂ ਕਿਹਾ ਕਿ ਕੁਆਟਰਾਂ ਵਿੱਚ ਕੁਝ ਲੋਕਾਂ ਵਲੋਂ ਜਿਥੇ ਅਣਅਧਿਕਾਰਤ ਤੌਰ ਤੇ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ| ਉਥੇ ਉਹਨਾਂ ਵਲੋਂ ਸੜਕ ਦੀ ਚਾਰ ਚਾਰ ਫੁਟ ਦੀ ਥਾਂ ਤੇ ਨਾਜ਼ਾਇਜ ਕਬਜੇ ਕੀਤੇ ਹੋਏ ਹਨ ਇਸ ਕਾਰਨ ਪਾਈਪ ਪਾਉਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ| ਉਹਨਾਂ ਕਿਹਾ ਕਿ ਇਹਨਾਂ ਨਾਜ਼ਾਇਜ ਕਬਜਿਆਂ ਕਾਰਨ ਜਿਥੇ ਆਮ ਲੋਕਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ ਉਥੇ ਇਸ ਕਾਰਨ ਇਥੇ ਪਾਈਪ ਲਾਈਨ ਦਾ ਕੰਮ ਵੀ ਠੀਕ ਢੰਗ ਨਾਲ ਹੋਣ ਵਿੱਚ ਰੁਕਾਵਟ ਆ ਰਹੀ ਹੈ|

Leave a Reply

Your email address will not be published. Required fields are marked *