ਪੀਤਮਪੁਰਾ ਵਿੱਚ ਲੱਗੀ ਅੱਗ, ਪਰਿਵਾਰ ਦੇ 4 ਵਿਅਕਤੀਆ ਦੀ ਮੌਤ

ਨਵੀਂ ਦਿੱਲੀ, 13 ਅਪ੍ਰੈਲ (ਸ.ਬ.) ਦਿੱਲੀ ਦੇ ਦੱਖਣੀ ਪੀਤਮਪੁਰਾ ਇਲਾਕੇ ਵਿੱਚ ਅੱਜ ਸਵੇਰੇ ਇਕ ਘਰ ਵਿੱਚ ਭਿਆਨਕ ਅੱਗ ਲੱਗਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ| ਫਾਇਰ ਬਿਗ੍ਰੇਡ ਵਿਭਾਗ ਨਾਲ ਜੁੜੇ ਸੂਤਰਾਂ ਮੁਤਾਬਕ, ਅੱਗ ਸ਼ਾਰਟ ਸਰਕਿਟ ਦੀ ਵਜ੍ਹਾ ਨਾਲ ਲੱਗੀ|
ਮਾਰੇ ਗਏ ਚਾਰ ਵਿਅਕਤੀ ਇਕ ਹੀ ਪਰਿਵਾਰ ਦੇ ਮੈਂਬਰ ਸਨ, ਜਿਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਸਨ| ਬੱਚਿਆਂ ਦੀ ਉਮਰ 3 ਅਤੇ 7 ਸਾਲ ਦੱਸੀ ਜਾ ਰਹੀ ਹੈ| ਬਿਲਡਿੰਗ ਦੇ ਬੇਸਮੈਂਟ ਵਿੱਚ ਖੜ੍ਹੇ ਚਾਰ ਵਾਹਨ ਵੀ ਅੱਗ ਵਿੱਚ ਸੜ੍ਹ ਕੇ ਬੁਰੀ ਤਰ੍ਹਾਂ ਨਸ਼ਟ ਹੋ ਗਏ ਹਨ| ਗੁਆਂਢੀਆਂ ਮੁਤਾਬਕ, ਅੱਗ ਸਭ ਤੋਂ ਪਹਿਲਾਂ ਬਿਲਡਿੰਗ ਦੇ ਪੰਪ ਰੂਪ ਵਿੱਚ ਲੱਗੀ| ਉਨ੍ਹਾਂ ਨੇ ਫਾਇਰ ਬਿਗ੍ਰੇਡ ਨੂੰ ਤੁਰੰਤ ਫੋਨ ਕਰ ਦਿੱਤਾ ਸੀ ਪਰ ਉਹ ਉਹ ਸਮੇਂ ਤੇ ਆਏ| ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ|
ਇਸ ਨਾਲ ਹੀ ਇਕ ਹੋਰ ਹਾਦਸੇ ਵਿੱਚ ਇੰਦਰਾਪੁਰਮ ਇਲਾਕੇ ਵਿੱਚ ਚਲਦੀ ਗੱਡੀ ਵਿੱਚ ਅੱਗ ਲੱਗ ਗਈ ਅਤੇ ਉਹ ਵੀ ਸੜ੍ਹ ਕੇ ਸੁਆਹ ਹੋ ਗਈ| ਹਾਲਾਂਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ|
ਪਿਛਲੇ ਹਫਤੇ ਵਿੱਚ ਰਾਜਧਾਨੀ ਵਿੱਚ ਅੱਗ ਲੱਗਣ ਦੇ ਕਈ ਮਾਮਲੇ ਸਾਹਮਣੇ ਆਏ ਹਨ| ਹਾਲ ਹੀ ਵਿੱਚ ਲਾਜਪਤ ਨਗਰ ਦੇ ਸੈਂਟਰਲ ਮਾਰਕੀਟ ਵਿੱਚ ਵੀ ਅੱਗ ਲੱਗ ਗਈ ਸੀ, ਜਿਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇਕ ਫਾਇਰ ਬਿਗ੍ਰੇਡ ਅਧਿਕਾਰੀ ਵੀ ਬੁਰੀ ਤਰ੍ਹਾ ਝੁਲਸ ਗਿਆ ਸੀ| ਡੀ.ਡੀ.ਏ. ਨੇ ਹੁਣ ਫੈਸਲਾ ਕੀਤਾ ਹੈ ਕਿ ਉਹ ਨਗਰ ਨਿਗਮ ਦੇ ਅਧਿਕਾਰੀ, ਪੁਲੀਸ ਅਤੇ ਫਾਇਰ ਬਿਗ੍ਰੇਡ ਨਾਲ ਮਿਲ ਕੇ ਗੈਰ ਨਿਰਮਾਣ ਦੀ ਅਚਨਚੇਤੀ ਦੀ ਨਿਗਰਾਨੀ ਕਰਨਗੇ ਤਾਂ ਕਿ ਅੱਗ ਲੱਗਣ ਦੇ ਹਾਦਸਿਆਂ ਤੇ ਕਾਬੂ ਪਾਇਆ ਜਾ ਸਕੇ|

Leave a Reply

Your email address will not be published. Required fields are marked *