ਪੀ.ਐਨ.ਬੀ. ਵਿੱਚ ਇਕ ਹੋਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ

ਨਵੀਂ ਦਿੱਲੀ, 15 (ਸ.ਬ.) ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਵਿੱਚ ਇਕ ਹੋਰ ਧੋਖਾਧੜੀ ਦਾ ਪਤਾ ਲੱਗਿਆ ਹੈ| ਪੀ.ਐਨ.ਬੀ. ਨੇ ਆਪਣੀ ਮੁੰਬਈ ਦੀ ਉਸੇ ਬਰਾਂਚ ਤੋਂ ਕਰੀਬ 9.9 ਕਰੋੜ ਰੁਪਏ ਦੇ ਫਰਜ਼ੀਵਾੜੇ ਦਾ ਪਤਾ ਲਗਾਇਆ ਹੈ, ਜਿੱਥੋਂ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦਾ ਮਾਮਲਾ ਜੁੜਿਆ ਹੈ|
ਬੈਂਕ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕਰ ਦਿੱਤੀ ਹੈ| ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ.ਬੀ.ਆਈ.) ਦੀ ਵੈਬਸਾਈਟ ਤੇ ਪ੍ਰਕਾਸ਼ਿਤ ਸ਼ਿਕਾਇਤ ਅਨੁਸਾਰ ਨਵੇਂ ਫਰਜ਼ੀਵਾੜੇ ਵਿੱਚ ਚਾਂਦਰੀ ਪੇਪਰ ਐਂਡ ਅਲਾਇਡ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੇ ਅਧਿਕਾਰੀਆਂ ਦੀ ਮਿਲੀਭਗਤ ਸਾਹਮਣੇ ਆਈ ਹੈ|
ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੀ.ਐਨ.ਬੀ. ਦੀ ਮੁੰਬਈ ਸਥਿਤ ਬਰੈਡੀ ਹਾਊਸ ਬਰਾਂਚ ਦੇ ਕੁਝ ਅਧਿਕਾਰੀਆਂ ਦੀ ਮਿਲੀਭਗਤ ਨਾਲ ਜਾਰੀ ਫਰਜ਼ੀ ਲੇਟਰ ਆਫ ਅੰਡਰਸਟੈਂਡਿੰਗਸ (ਐਲ.ਓ.ਯੂਜ਼) ਰਾਹੀਂ 11,200 ਕਰੋੜ ਰੁਪਏ ਦੇ ਬੈਂਕ ਧੋਖੇ ਦਾ ਮਾਮਲਾ ਸਾਹਮਣੇ ਆਉਣ ਨਾਲ ਦੇਸ਼ ਭਰ ਵਿੱਚ ਹੜਕੰਪ ਮਚ ਗਿਆ ਸੀ| ਇਸ ਦੀ ਜਾਣਕਾਰੀ ਪੀ.ਐਨ.ਬੀ. ਵੱਲੋਂ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਰਿਪੋਰਟ ਤੋਂ ਮਿਲੀ ਸੀ| ਬਾਅਦ ਵਿੱਚ ਫਰਜ਼ੀਵਾੜੇ ਦੀ ਰਕਮ 13 ਹਜ਼ਾਰ ਕਰੋੜ ਰੁਪਏ ਹੋ ਗਈ|

Leave a Reply

Your email address will not be published. Required fields are marked *