ਪੀ.ਐਮ. ਕੇਅਰਜ਼ ਫੰਡ ਨੂੰ ਐਨ.ਡੀ.ਆਰ.ਐਫ ਵਿੱਚ ਟਰਾਂਸਫਰ ਕਰਨ ਦੀ ਜ਼ਰੂਰਤ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ, 18 ਅਗਸਤ (ਸ.ਬ.) ਸੁਪਰੀਮ ਕੋਰਟ ਨੇ ਪੀ.ਐਮ. ਕੇਅਰਜ਼ ਦੀ ਰਾਸ਼ੀ ਨੂੰ ਰਾਸ਼ਟਰੀ ਆਫ਼ਤ ਰਾਹਤ ਫੰਡ (ਐਨ.ਡੀ.ਆਰ.ਐਫ.) ਵਿੱਚ ਟਰਾਂਸਫਰ ਕਰਨ ਦੇ ਨਿਰਦੇਸ਼ ਦੇਣ ਸੰਬੰਧੀ ਪਟੀਸ਼ਨ ਖਾਰਜ ਕਰ ਦਿੱਤੀ| ਜੱਜ ਅਸ਼ੋਕ ਭੂਸ਼ਣ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਪੀ.ਐਮ. ਕੇਅਰਜ਼ ਫੰਡ ਨੂੰ ਐਨ.ਡੀ.ਆਰ.ਐਫ. ਵਿੱਚ ਟਰਾਂਸਫਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ|
ਕੋਰਟ ਨੇ, ਨਾਲ ਹੀ ਕੋਰੋਨਾ ਮਹਾਮਾਰੀ ਲਈ ਨਵੀਂ ਰਾਸ਼ਟਰੀ ਆਫਤ ਯੋਜਨਾ ਬਣਾਏ ਜਾਣ ਦੀ ਮੰਗ ਵੀ ਠੁਕਰਾ ਦਿੱਤੀ| ਕੋਰਟ ਨੇ ਕਿਹਾ ਕਿ ਕੋਵਿਡ-19 ਲਈ ਨਵੀਂ ਰਾਹਤ ਆਫ਼ਤ ਯੋਜਨਾ ਦੀ ਜ਼ਰੂਰਤ ਨਹੀਂ ਹੈ| ਬੈਂਚ ਨੇ ਇਹ ਵੀ ਕਿਹਾ ਕਿ ਕੋਵਿਡ-19 ਤੋਂ ਪਹਿਲਾਂ ਆਫਤ ਪ੍ਰਬੰਧਨ ਐਕਟ ਦੇ ਅਧੀਨ ਜਾਰੀ ਰਾਹਤ ਦੇ ਘੱਟੋ-ਘੱਟ ਮਾਨਕ ਆਫ਼ਤ ਪ੍ਰਬੰਧਨ ਲਈ ਕਾਫ਼ੀ ਹੈ| ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜੇਕਰ ਲੱਗਦਾ ਹੈ ਕਿ ਪੀ.ਐਮ. ਕੇਅਰਜ਼ ਫੰਡ ਨੂੰ ਐਨ.ਡੀ.ਆਰ.ਐਫ. ਵਿੱਚ ਟਰਾਂਸਫਰ ਕੀਤਾ ਜਾ ਸਕਦਾ ਹੈ ਤਾਂ ਉਸ ਦੀ ਲਈ ਉਹ ਆਜ਼ਾਦ ਹਨ| ਬੈਂਚ ਨੇ ਸਪੱਸ਼ਟ ਕੀਤਾ ਕਿ ਦਾਨ ਕਰਨ ਵਾਲੇ ਵਿਅਕਤੀ ਐਨ.ਡੀ.ਆਰ.ਐਫ. ਵਿੱਚ ਵੀ ਦਾਨ ਕਰਨ ਲਈ ਆਜ਼ਾਦ ਹਨ|

Leave a Reply

Your email address will not be published. Required fields are marked *