ਪੀ.ਐਮ. ਮੋਦੀ ਦੀ ਗਰਦਨ ਕੱਟ ਕੇ ਲਿਆਉਣ ਵਾਲੀ ਟਿੱਪਣੀ ਕਰਨ ਵਾਲੇ ਜਾਟ ਨੇਤਾ ਸੋਮਵੀਰ ਤੇ ਐਫ.ਆਈ.ਆਰ. ਦਰਜ

ਰੋਹਤਕ, 21 ਫਰਵਰੀ (ਸ.ਬ.) ਜਸੀਆ ਵਿੱਚ ਜਾਟ ਰਾਖਵਾਂਕਰਨ ਨੂੰ ਲੈ ਕੇ ਚੱਲ ਰਹੇ ਧਰਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਟਿੱਪਣੀ ਕਰਨ ਵਾਲੇ ਨੌਜਵਾਨ ਸੋਮਵੀਰ ਤੇ ਪੁਲੀਸ ਨੇ ਦੇਸ਼ਧ੍ਰੋਹ ਸਮੇਤ ਹੋਰ ਧਾਰਾਵਾਂ ਦੇ ਅਧੀਨ ਕੇਸ ਦਰਜ ਕੀਤਾ ਹੈ| ਜ਼ਿਕਰਯੋਗ ਹੈ ਕਿ ਜਾਟ ਰਾਖਵਾਂਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ 24 ਦਿਨਾਂ ਤੋਂ ਜਸੀਆ ਵਿੱਚ ਧਰਨਾ ਚੱਲ ਰਿਹਾ ਹੈ| 19 ਫਰਵਰੀ ਨੂੰ ਜਾਟਾਂ ਵੱਲੋਂ ਮਨਾਏ ਗਏ ਬਲੀਦਾਨ ਦਿਵਸ ਤੇ ਜਦੋਂ ਯਸ਼ਪਾਲ ਮਲਿਕ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 2 ਮਾਰਚ ਨੂੰ ਸੰਸਦ ਦਾ ਘਿਰਾਅ ਕੀਤਾ ਜਾਵੇਗਾ| ਉਸ ਦੀ ਅਗਵਾਈ ਸੋਮਵੀਰ ਕਰੇਗਾ|
ਉਸ ਸਮੇਂ ਉੱਥੇ ਬੈਠੇ ਸੋਮਵੀਰ ਨੇ ਯਸ਼ਪਾਲ ਮਲਿਕ ਦੇ ਹੱਥੋਂ ਮਾਈਕ ਖੋਹ ਕੇ ਕਿਹਾ ਸੀ ਕਿ ਜੇਕਰ ਯਸ਼ਪਾਲ ਮਲਿਕ ਆਦੇਸ਼ ਦੇਣ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਰਦਨ 24 ਘੰਟਿਆਂ ਦੇ ਅੰਦਰ ਕੱਟ ਕੇ ਲਿਆ ਦੇਵਾਂਗੇ ਪਰ ਤੁਹਾਡੀ ਗਰਦਨ ਨਹੀਂ ਝੁੱਕਣ ਦੇਵਾਂਗੇ| ਪ੍ਰਧਾਨ ਮੰਤਰੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਤੇ ਰੋਹਤਕ ਸਦਰ ਪੁਲੀਸ ਨੇ ਦੇਸ਼ਧ੍ਰੋਹ, ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਸਮੇਤ ਹੋਰ ਧਾਰਾਵਾਂ ਦੇ ਅਧੀਨ ਕੇਸ ਦਰਜ ਕੀਤਾ ਹੈ| ਇਸ ਬਾਰੇ ਐਸ.ਪੀ. ਪੰਕਜ ਨੈਨ ਨੇ ਕਿਹਾ ਕਿ ਕੇਸ ਦਰਜ ਕਰ ਲਿਆ ਗਿਆ ਹੈ| ਇਸ             ਕੇਸ ਵਿੱਚ ਪੁਲੀਸ ਨੇ ਆਈ.ਪੀ.ਸੀ. ਦੀ ਧਾਰਾ 153ਏ ਅਤੇ 124ਏ ਲਾਈ ਹੈ|

Leave a Reply

Your email address will not be published. Required fields are marked *