ਪੀ.ਐਮ. ਮੋਦੀ ਦੇ ਸ਼ਬਦ ਖੋਖਲੇ, ਨੋਟਬੰਦੀ ਤੇ 125 ਵਾਰ ਬਦਲੇ ਨਿਯਮ: ਰਾਹੁਲ

ਨਵੀਂ ਦਿੱਲੀ, 21 ਦਸੰਬਰ (ਸ.ਬ.) ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਲੈ ਕੇ ਪ੍ਰਧਾਨ ਮੰਤਰੀ ਤੇ ਇਕ ਵਾਰ ਫਿਰ ਹਮਲਾ ਬੋਲਿਆ ਹੈ| ਉਨ੍ਹਾਂ ਨੇ ਸਮਾਚਾਰ ਏਜੰਸੀ ਏ.ਐਨ.ਆਈ. ਨੂੰ ਦਿੱਤੇ ਇਕ ਬਿਆਨ ਵਿੱਚ ਕਿਹਾ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ 30 ਦਸੰਬਰ ਤੱਕ ਬੈਂਕ ਵਿੱਚ ਪੈਸਾ ਪਾ ਸਕਦੇ ਹੋ ਪਰ ਨਿਯਮ ਬਦਲ ਦਿੱਤਾ| ਵਾਅਦਾ ਖੋਖਲਾ ਸੀ| ਪ੍ਰਧਾਨ ਮੰਤਰੀ ਦੇ ਸ਼ਬਦਾਂ ਵਿੱਚ ਭਾਰ ਹੋਣਾ ਚਾਹੀਦਾ| 125 ਵਾਰ ਨਿਯਮ ਬਦਲੇ| ਇਨ੍ਹਾਂ ਦੇ ਸ਼ਬਦ ਕਿੰਨੇ ਖੋਖਲੇ ਹਨ, ਇਹ ਅਸੀਂ ਆਉਣ ਵਾਲੇ ਸਮੇਂ ਵਿੱਚ ਦੱਸਾਂਗੇ|”
ਇਸ ਤੋਂ ਪਹਿਲਾਂ ਰਾਹੁਲ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ ਗਿਆ,”ਆਰ.ਬੀ.ਆਈ. ਉਸੇ ਤਰੀਕੇ ਨਾਲ ਨਿਯਮ ਬਦਲ ਰਿਹਾ ਹੈ, ਜਿਸ ਤਰੀਕੇ ਨਾਲ ਮੋਦੀ ਜੀ ਕੱਪੜੇ ਬਦਲਦੇ ਹਨ|” ਜ਼ਿਕਰਯੋਗ ਹੈ ਕਿ ਨੋਟਬੰਦੀ ਕਾਰਨ ਸੰਸਦ ਦਾ ਸਰਦ ਰੁੱਤ ਸੈਸ਼ਨ ਨਹੀਂ ਚੱਲ ਸਕਿਆ| ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਸੰਸਦ ਦੀ ਕਾਰਵਾਈ ਨਹੀਂ ਚੱਲਣ ਦਿੱਤੀ| ਸੈਸ਼ਨ ਖਤਮ ਹੋਣ ਦੇ ਬਾਅਦ ਤੋਂ ਰਾਹੁਲ ਗਾਂਧੀ ਲਗਾਤਾਰ ਪ੍ਰਧਾਨ ਮੰਤਰੀ ਤੇ ਹਮਲਾਵਰ ਹਨ| ਉਹ ਹਰ ਦਿਨ ਨੋਟਬੰਦੀ ਦੇ ਫੈਸਲੇ ਨੂੰ ਲੈ ਕੇ ਨਰਿੰਦਰ ਮੋਦੀ ਦੀ ਸਖਤ ਆਲੋਚਨਾ ਕਰ ਰਹੇ ਹਨ|

Leave a Reply

Your email address will not be published. Required fields are marked *