ਪੀ.ਐਮ. ਮੋਦੀ ਨੂੰ ਮਿਲੇ ਅਮਰੀਕੀ ਰਾਸ਼ਟਰੀ ਸੁਰਖਿਆ ਸਲਾਹਕਾਰ, ਅਜੀਤ ਡੋਭਾਲ ਨਾਲ ਵੀ ਕੀਤੀ ਮੁਲਾਕਾਤ

ਨਵੀਂ ਦਿੱਲੀ, 18 ਅਪ੍ਰੈਲ (ਸ.ਬ.)  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਲੈਫਟੀਨੈਂਟ ਜਨਰਲ ਐਚ.ਆਰ. ਮੈਕਮਾਸਟਰ ਭਾਰਤ ਦੌਰੇ ਤੇ ਹਨ| ਉਨ੍ਹਾਂ ਨੇ ਅੱਜ ਸਵੇਰੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ 2 ਘੰਟੇ ਤੱਕ ਮੁਲਾਕਾਤ ਕੀਤੀ| ਮੀਟਿੰਗ ਦੇ ਦੌਰਾਨ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਸਹਿਯੋਗ ਅਤੇ ਅੱਤਵਾਦ ਦੇ ਮਸਲੇ ਤੇ ਚਰਚਾ ਹੋਈ| ਦੋਨੋਂ ਦੇਸ਼ ਫੌਜੀ ਸਹਿਯੋਗ ਵਧਾਉਣ ਅਤੇ ਅੱਤਵਾਦ ਦੇ ਖਿਲਾਫ ਜਾਣਕਾਰੀ ਦੇ ਅਦਾਨ-ਪ੍ਰਦਾਨ ਨੂੰ ਵਧਾਉਣ ਤੇ ਰਾਜ਼ੀ ਹੋਏ| ਇਸ ਤੋਂ ਇਲਾਵਾ ਡੋਭਾਲ ਅਤੇ ਮੈਕਮਾਸਟਰ ਨੇ ਦੱਖਣੀ ਏਸ਼ੀਆ ਦੇ ਸੁਰੱਖਿਆ ਹਾਲਾਤ ਬਾਰੇ ਵੀ ਗੱਲਬਾਤ ਕੀਤੀ| ਭਾਰਤ ਨੇ ਦੋਹਰਾਇਆ ਕਿ ਪਾਕਿਸਤਾਨ ਵਿੱਚ ਫਲ-ਫੁੱਲ ਰਿਹਾ ਅੱਤਵਾਦ ਪੂਰੇ ਇਲਾਕੇ ਲਈ ਖਤਰਾ ਹੈ|
ਮੈਕਮਾਸਟਰ ਸੋਮਵਾਰ ਨੂੰ ਅਚਾਨਕ ਇਸਲਾਮਾਬਾਦ ਦੇ ਦੌਰੇ ਤੇ ਪਹੁੰਚੇ ਸਨ ਅਤੇ ਦੇਰ ਰਾਤ ਨਵੀਂ ਦਿੱਲੀ ਪੁੱਜੇ|
ਆਪਣੇ ਦੌਰੇ ਵਿੱਚ ਮੈਕਮਾਸਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ| ਮੈਕਮਾਸਟਰ ਦਾ ਇਹ ਦੌਰਾ ਉਸ ਵਕਤ ਆਇਆ ਜਦੋਂ ਅਮਰੀਕੀ ਫੌਜੀ ਨੇ ਅਫਗਾਨੀਸਤਾਨ ਦੇ ਨੰਗਰਹਾਰ ਵਿੱਚ ਆਈ.ਐਸ.ਆਈ.ਐਸ. ਅੱਤਵਾਦੀਆਂ ਦੇ ਖਿਲਾਫ ਆਪਣੇ ਸਭ ਤੋਂ ਵੱਡੇ ਬੰਬ ਦਾ ਇਸਤੇਮਾਲ ਕੀਤਾ ਹੈ| ਦੂਸਰੇ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕੁਲਭੂਸ਼ਣ ਜਾਧਵ ਨੂੰ ਲੈ ਕੇ ਤਣਾਅ ਵਧਿਆ ਹੋਇਆ ਹੈ|

Leave a Reply

Your email address will not be published. Required fields are marked *