ਪੀ.ਐਮ ਮੋਦੀ ਨੇ ਕੀਤਾ ਵਰਲਡ ਫੂਡ ਇੰਡੀਆ ਮੇਲੇ  ਦਾ ਉਦਘਾਟਨ

ਨਵੀਂ ਦਿੱਲੀ, 3 ਨਵੰਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵਰਲਡ ਫੂਡ ਇੰਡੀਆ’ ਉਤਸਵ ਦਾ ਉਦਘਾਟਨ ਕੀਤਾ ਹੈ| ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਤਿੰਨ ਦਿਨ ਤੱਕ ਚੱਲਣ ਵਾਲੇ ‘ਵਰਲਡ ਫੂਡ ਇੰਡੀਆ’ ਦੇ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੂਜੇ ਦਿਨ 4 ਨਵੰਬਰ ਨੂੰ ਸੱਤ ਫੁੱਟ ਚੌੜੀ ਅਤੇ ਇਕ ਹਜ਼ਾਰ ਲੀਟਰ ਸਮਰੱਥਾ ਰੱਖਣ ਵਾਲੀ ਕੜਾਹੀ ਵਿੱਚ 800 ਕਿਲੋਗ੍ਰਾਮ ਖਿਚੜੀ ਬਣਾਈ ਜਾਵੇਗੀ ਜੋ ਆਪਣੇ-ਆਪ ਵਿੱਚ ਵਿਸ਼ਵ ਰਿਕਾਰਡ ਹੋਵੇਗਾ| ਇਸ ਵਿੱਚ ਚਾਵਲ ਦੇ ਨਾਲ ਕਈ ਤਰ੍ਹਾਂ ਦੀਆਂ ਦਾਲਾਂ ਅਤੇ ਸਬਜ਼ੀਆਂ ਵੀ ਪਾਈਆਂ ਜਾਣਗੀਆਂ|
ਹਰਸਿਮਰਤ ਨੇ ਕਿਹਾ ਕਿ ਇਸ ਆਯੋਜਨ ਦਾ ਉਦੇਸ਼ ਦੁਨੀਆਂ ਨੂੰ ਭਾਰਤ ਦੇ ਇਸ ਪੌਸ਼ਟਿਕ ਭੋਜਨ ਦੇ ਬਾਰੇ ਵਿੱਚ ਦੱਸਣਾ ਹੈ| ਇਹ ਪਹਿਲਾ ਮੌਕਾ ਹੈ ਕਿ ਜਦੋਂ ਮੋਦੀ ਸਰਕਾਰ ਇੰਨੇ ਵੱਡੇ ਪੱਧਰ ਤੇ ਭਾਰਤੀ ਖਾਣਿਆਂ ਨੂੰ ਪ੍ਰਮੋਟ ਕਰ ਰਹੀ ਹੈ| ਪਹਿਲਾ ਕਿਹਾ ਜਾ ਰਿਹਾ ਸੀ ਕਿ ਖਿਚੜੀ ਨੂੰ ਨੈਸ਼ਨਲ ਫੂਡ ਘੋਸ਼ਿਤ ਕੀਤੇ ਜਾਣ ਦੀ ਯੋਜਨਾ ਨਹੀਂ ਹੈ ਸਗੋਂ ਵਿਸ਼ਵ ਰਿਕਾਰਡ ਦੇ ਲਈ ਇਸ ਨੂੰ ਭਾਰਤ ਦੀ ਐਂਟਰੀ ਦਿੱਤੀ ਗਈ ਹੈ| ਉਨ੍ਹਾਂ ਨੇ ਕਿਹਾ ਕਿ ਖਿਚੜੀ ਅਜਿਹਾ ਪੌਸ਼ਟਿਕ ਭੋਜਨ ਹੈ ਜੋ ਹਰ ਘਰ ਵਿੱਚ ਤੁਹਾਨੂੰ ਵੱਖ-ਵੱਖ ਤਰੀਕੇ ਨਾਲ ਬਣਿਆ ਹੋਇਆ ਮਿਲ   ਜਾਵੇਗਾ|
ਇਸ ਮੇਲੇ ਵਿੱਚ 70 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚ ਪੰਜ ਰਾਜਾਂ ਦੇ ਮੁੱਖਮੰਤਰੀ ਵੀ ਹਿੱਸਾ ਲੈ ਰਹੇ ਹਨ| ਇਸ ਮੇਲੇ ਵਿੱਚ ਇਕ ਮੇਗਾ ਪ੍ਰਦਰਸ਼ਨੀ ਮੇਗਾ ਫੂਡ ਪਾਰਕ ਅਤੇ ਫੂਡ ਸਟ੍ਰੀਟ ਦਾ ਆਯੋਜਨ ਤਾਂ ਹੋਵੇਗਾ ਹੀ ਪਰ ਨਾਲ ਹੀ ਵਿਸ਼ਵ ਦੇ ਖਾਣਿਆਂ ਤੇ ਚਰਚਾ ਲਈ ਸੈਮੀਨਾਰ ਦਾ ਵੀ ਆਯੋਜਨ ਹੋਵੇਗਾ| ਮੇਗਾ ਫੂਡ ਪਾਰਕ ਅਤੇ ਫੂਡ ਸਟ੍ਰੀਟ ਵਿੱਚ ਭਾਰਤੀ ਖਾਣਿਆਂ ਦੇ ਨਾਲ-ਨਾਲ ਵਿਦੇਸ਼ੀ ਖਾਣਿਆਂ ਦਾ ਵੀ ਮਜ਼ਾ ਉਠਾ ਸਕਦੇ ਹੋ| ਮਸ਼ਹੂਰ ਸ਼ੈਫ ਸੰਜੀਵ ਕਪੂਰ ਦੇ ਡਿਜ਼ਾਇਨ ਕੀਤੇ ਗਏ ਸਪੈਸ਼ਲ ਸੁਆਦ ਦਾ ਵੀ ਮਜ਼ਾ ਉਠਾ ਸਕਦੇ ਹੋ| 5 ਨਵੰਬਰ ਨੂੰ ਇਸ ਉਤਸਵ ਦਾ ਸਮਾਪਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨਾਲ ਹੋਵੇਗਾ| ਇਸ ਫੇਸਟ ਵਿੱਚ 50 ਗਲੋਬਲ ਸੀ.ਈ.ਓ ਵੀ ਹਿੱਸਾ ਲੈਣਗੇ| ਤਿੰਨ ਦਿਨ ਦੇ ਈਵੈਂਟ ਵਿੱਚ ਆਯੋਜਨ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਕਰ ਰਿਹਾ ਹੈ| ਇਸ ਫੇਸਟ ਵਿੱਚ ਜਾਪਾਨ, ਜਰਮਨੀ, ਇਟਲੀ, ਨੀਦਰਲੈਂਡ ਆਦਿ ਦੇਸ਼ਾਂ ਦੀਆਂ 100 ਤੋਂ ਜ਼ਿਆਦਾ ਕੰਪਨੀਆਂ ਹਿੱਸਾ ਲੈਣਗੀਆਂ| ਸ਼ੈਫ ਸੰਜੀਵ ਕਪੂਰ ਨੂੰ ਗ੍ਰੇਟ ਇੰਡੀਆ ਫੂਡ ਸਟ੍ਰੀਟ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ|

Leave a Reply

Your email address will not be published. Required fields are marked *