ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਮੁਹਾਲੀ ਮੰਡਲ ਵੱਲੋਂ ਗੇਟ ਰੈਲੀ

ਐਸ.ਏ.ਐਸ ਨਗਰ, 25 ਸਤੰਬਰ (ਆਰ.ਪੀ.ਵਾਲੀਆ) ਪੀ.ਐਸ.ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਮੁਹਾਲੀ ਮੰਡਲ ਵੱਲੋਂ ਖੇਤੀ ਆਰਡੀਨੈਂਸਾਂ  ਖਿਲਾਫ ਗੇਟ ਰੈਲੀ ਕੀਤੀ ਗਈ| ਇਸ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਮੋਹਨ ਸਿੰਘ ਗਿੱਲ, ਬਲਵਿੰਦਰ ਕੁਮਾਰ ਅਤੇ ਸੁਰਿੰਦਰ ਪਾਲ ਸਿੰਘ ਲਹੋਰੀਆ ਨੇ ਕਿਹਾ ਕਿ  ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਮਾਹਾਂਮਾਰੀ ਦੌਰਾਨ ਇਸ ਤਰ੍ਹਾਂ ਦੇ ਕਈ ਬਿੱਲ ਪੇਸ਼ ਕਰ ਚੁੱਕੀ ਹੈ ਜੋ ਕਿ ਕਿਸਾਨਾਂ, ਮਜਦੂਰਾਂ ਅਤੇ ਮੁਲਾਜ਼ਮਾਂ ਦੇ ਵਿਰੁੱਧ ਹਨ| 
ਉਹਨਾਂ ਕਿਹਾ ਕਿ ਅੱਜ ਕਿਸਾਨ ਵਿਰੋਧੀ ਬਿੱਲ ਵਿੱਚ ਕਿਸਾਨ, ਮਜਦੂਰ ਅਤੇ ਹੋਰ ਵਪਾਰਕ ਜਥੇਬੰਦੀਆਂ ਅਤੇ ਮੁਲਜ਼ਮ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ| ਜਿਸ ਨੂੰ ਸਫਲ ਕਰਨ ਲਈ ਪੂਰੇ ਦੇਸ਼ ਵਿੱਚ ਮੁਕੰਮਲ ਬੰਦ ਕੀਤਾ ਗਿਆ ਹੈ| ਇਸ ਸੰਘਰਸ਼ ਦੀ ਫੈਡਰੇਸ਼ਨ ਵੱਲੋਂ ਪੂਰੀ ਹਮਾਇਤ ਕੀਤੀ ਗਈ| 
ਬੁਲਾਰਿਆ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਸਰਕਾਰੀ ਵਿਭਾਗਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਿਆ ਜਾ ਰਿਹਾ  ਹੈ, ਰੇਲਵੇ, ਬੈਂਕ, ਬੀ.ਐਸ. ਐਨ . ਐਲ, ਬੀਮਾ, ਹਵਾਈ ਜਹਾਜਾਂ ਦੇ ਅੱਡਿਆਂ  ਸਮੇਤ ਅਨੇਕਾਂ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ| ਪੰਜਾਬ ਸਰਕਾਰ ਵੱਲੋਂ ਵੀ ਮੁਲਾਜ਼ਮਾਂ ਉੱਪਰ ਵੱਡੇ ਹਮਲੇ ਕੀਤੇ ਜਾ  ਰਹੇ ਹਨ ਜਿਹਨਾਂ ਵਿੱਚ ਮੁਲਾਜ਼ਮਾਂ ਦਾ 6ਵਾਂ ਪੇ ਕਮਿਸ਼ਨ ਲਾਗੂ ਨਾ ਕਰਨਾ, ਡੀ.ਏ. ਨਾ ਦੇਣਾ, ਮੁਬਾਇਲ ਭੱਤੇ ਵਿੱਚ 50 ਫੀਸਦੀ ਕਟੌਤੀ ਕਰਨੀ ਆਦਿ ਸ਼ਾਮਿਲ ਸਨ|
 ਇਸ ਰੈਲੀ ਵਿੱਚ ਸ੍ਰ. ਨੈਬ ਸਿੰਘ, ਸੁਖਦੇਵ ਸਿੰਘ ਰਾਠੋਰ, ਦਵਿੰਦਰਪਾਲ ਸਿੰਘ, ਬਲਵਿੰਦਰ ਸਿੰਘ ਭਾਊਂ, ਜਸਵੀਰ ਸਿੰਘ, ਜੈ ਪ੍ਰਕਾਸ਼, ਮੈਡਮ ਲਵਲੀਨ ਕੌਰ, ਨੀਲਮ ਰਾਣੀ, ਮਨਦੀਪ ਕੌਰ ਅਤੇ ਪ੍ਰੇਮਲਤਾ ਨੇ ਹਿੱਸਾ ਲਿਆ| 

Leave a Reply

Your email address will not be published. Required fields are marked *