ਪੀ ਐਸ ਪੀ ਸੀ ਐਲ ਨੇ ਸੈਦਪੁਰ ਵਿਖੇ ਕੈਂਪ ਲਗਾਇਆ

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਨੇੜਲੇ ਪਿੰਡ ਸੈਦਪੁਰ ਵਿਖੇ ਪੀ ਐਸ ਪੀ ਸੀ ਐਲ ਸੋਹਾਣਾ ਦੇ ਐਸ ਡੀ ਓ ਹਰਭਜਨ ਸਿੰਘ ਕੰਗ ਦੀ ਅਗਵਾਈ ਵਿੱਚ ਕੈਂਪ ਲਗਾਇਆ ਗਿਆ| ਇਸ ਮੌਕੇ ਬਿਜਲੀ ਅਧਿਕਾਰੀਆਂ ਵਲੋਂ ਪਿੰਡ ਵਾਸੀਆਂ ਨੂੰ ਬਿਜਲੀ ਦੀ ਬਚਤ ਕਰਨ ਅਤੇ ਬਿਜਲੀ ਦੀ ਦੁਰਵਰਤੋਂ ਰੋਕਣ ਦੀ ਜਾਣਕਾਰੀ ਦਿੱਤੀ ਗਈ| ਇਸ ਮੌਕੇ ਬਿਜਲੀ ਵਿਭਾਗ ਵਲੋਂ ਲੋਕਾਂ ਨੂੰ ਐਲ ਈ ਡੀ ਟਿਊਬਾਂ ਤੇ ਪੱਖੇ ਵੰਡੇ ਗਏ| ਇਸ ਮੌਕੇ ਸਰਪੰਚ ਸੁਰਜੀਤ ਸਿੰਘ, ਸੁਰਿੰਦਰ ਪਾਲ ਸਿੰਘ ਲਾਹੌਰੀਆ, ਰਣਜੀਤ ਯਾਦਵ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *