ਪੀ ਜੀ ਆਈ ਦੇ ਐਡਵਾਂਸਡ ਟਰੋਮਾ ਸੈਂਟਰ ਵਿੱਚ ਅੰਮ੍ਰਿਤ ਫਾਰਮੇਸੀ ਦਾ ਉਦਘਾਟਨ ਕੀਤਾ

ਚੰਡੀਗੜ੍ਹ, 22 ਸਤੰਬਰ (ਸ.ਬ.) ਪੀ ਜੀ ਆਈ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਵੱਲੋਂ ਐਡਵਾਂਸਡ ਟਰੋਮਾ ਸੈਂਟਰ ਵਿੱਚ ਅੰਮ੍ਰਿਤ ਫਾਰਮੇਸੀ ਦਾ ਉਦਘਾਟਨ ਕੀਤਾ ਗਿਆ| ਪੀ ਜੀ ਆਈ ਦੇ ਮਰੀਜਾਂ ਲਈ ਇਹ ਛੇਵਾਂ ਆਉਟਲੇਟ ਬਣਿਆ ਹੈ|
ਪਹਿਲਾਂ ਦੋ ਅੰਮ੍ਰਿਤ ਆਉਟਲੇਟ ਨਹਿਰੂ ਹਸਪਤਾਲਾਂ ਵਿੱਚ ਖੁਲ੍ਹੇ ਹੋਏ ਹਨ ਅਤੇ ਐਡਵਾਂਸਡ ਕਾਰਡੀਆਕ ਸੈਂਟ, ਐਡਵਾਂਸਡ ਆਈ ਸੈਂਟਰ ਅਤੇ ਐਡਵਾਂਸਡ ਪੈਡੀਆਰਟਰਿਕ ਵਿੱਚ ਵੀ ਇਹ ਸੈਂਟਰ ਖੋਲ੍ਹੇ ਗਏ ਹਨ| ਪੀ ਜੀ ਆਈ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਅੰਮ੍ਰਿਤ ਫਾਰਮੇਸੀ ਸੈਂਟਰਾਂ ਤੇ ਚੰਡੀਗੜ੍ਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਮਰੀਜ ਆਉਂਦੇ ਹਨ ਜਿਨ੍ਹਾਂ ਨੂੰ ਇੱਥੋਂ ਕੀਮਤੀ ਦਵਾਈਆਂ 30 ਤੋਂ 60 ਫੀਸਦੀ ਛੂਟ ਤੇ ਦਿੱਤੀਆਂ ਜਾਂਦੀਆਂ ਹਨ|

Leave a Reply

Your email address will not be published. Required fields are marked *