ਪੀ ਜੀ ਆਈ ਨੂੰ ਮ੍ਰਿਤਕ ਦੇਹ ਦਾਨ ਕੀਤੀ

ਚੰਡੀਗੜ੍ਹ, 19 ਜੂਨ (ਸ.ਬ.) ਜੀਰਕਪੁਰ ਦੇ ਵਸਨੀਕ ਇੰਦਰਜੀਤ ਸਿੰਘ ਢਿੱਲੋਂ ਦੀ ਮੌਤ ਹੋ ਜਾਣ ਬਾਅਦ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਉਹਨਾਂ ਦੇਪਰਿਵਾਰ ਨੇ ਪੀ ਜੀ ਆਈ ਨੂੰ ਦਾਨ ਕਰ ਦਿਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ ਜੀ ਆਈ ਦੇ ਐਨਾਟੋਮੀ ਵਿਭਾਗ ਦੇ ਬੁਲਾਰੇ ਨੇ ਇਕ ਬਿਆਨ ਵਿਚ ਦਸਿਆਂ ਕਿ ਇੰਦਰਜੀਤ ਸਿੰਘ ਢਿਲੋਂ ਦੀ ਉਮਰ 84 ਸਾਲ ਸੀ ਤੇ ਉਹਨਾਂ ਦਾ 18 ਜੂਨ ਨੂੰ ਦੇਹਾਂਤ ਹੋ ਗਿਆ ਸੀ| ਇਸ ਉਪਰੰਤ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਮ੍ਰਿਤਕ ਦੇਹ ਪੀ ਜੀ ਆਈ ਨੂੰ ਦਾਨ ਕਰ ਦਿਤੀ|

Leave a Reply

Your email address will not be published. Required fields are marked *