ਪੀ.ਜੀ.ਆਈ. ਵਿੱਚ ਜੇਰੇ ਇਲਾਜ਼ 85 ਸਾਲਾ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਵਲੋਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੀ ਹਮਾਇਤ


ਐਸ ਏ ਐਸ ਨਗਰ, 16 ਨਵੰਬਰ (ਸ.ਬ.) ਕੋਈ ਵੀ ਲੋਕ-ਲਹਿਰ ਪੰਜਾਬ ਵਿਚੋਂ ਉਭਰ ਕੇ ਪੂਰੇ ਮੁਲਕ ਨੂੰ ਅਸਰ ਅੰਦਾਜ਼ ਕਰਦੀ ਹੈ| ਚਾਹੇ ਉਹ ਗਦਰੀ ਬਾਬਿਆਂ ਦੀ ਲਹਿਰ ਹੋਵੇ ਜਾਂ ਬੱਬਰ ਅਕਾਲੀ ਲਹਿਰ, ਗੁਰੁਦਆਰਾ ਸੁਧਾਰ ਲਹਿਰ ਹੋਵੇ ਜਾਂ ਚਾਹੇ ਕੂਕਾ ਲਹਿਰ  ਅਤੇ  ਕਿਸਾਨ ਅੰਦੋਲਨ ਨਾ ਕੇਵਲ ਪੰਜਾਬ ਜਾਂ ਭਾਰਤ ਬਲਿਕ ਪੂਰੇ ਸੰਸਾਰ ਨੂੰ ਪ੍ਰਭਾਵਿਤ ਕਰੇਗਾ| ਇਹ ਵਿਚਾਰ 85 ਸਾਲਾ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ (ਜੋ ਇੰਨੀ ਦਿਨੀ ਪੀ.ਜੀ.ਆਈ ਵਿਚ ਜੇਰੇ ਇਲਾਜ਼ ਹਨ|) ਨੇ ਪ੍ਰਗਟ ਕੀਤੇ| 
ਉਨਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਰੂਪ ਵਿਚ ਲੋਕ-ਰੋਹ ਨਾ ਕੇਵਲ ਅਡਾਨੀਆਂ-ਅਬਾਨੀਆ ਖਿਲਾਫ ਹੈ ਬਲਕਿ ਇਹ ਬਗ਼ਾਵਤ ਸਾਰੇ ਸੰਸਾਰ ਦੇ ਕਾਰਪੋਰੇਟ ਸੈਕਟਰ ਵਿਰੁਧ ਹੈ, ਜੋ ਸਾਰੀਆ ਦੁਨੀਆਂ ਦੇ ਸਾਧਨਾ ਉਪਰ ਕਾਬਿਜ਼ ਹੋਣ ਲਈ ਕੋਝੀਆਂ ਚਾਲਾਂ ਚੱਲ ਰਿਹਾ ਹੈ| ਸ੍ਰੀ ਰੂਪ ਨੇ ਬਿਮਾਰੀ ਕਾਰਣ ਕਾਲੇ ਖੇਤੀ ਕਾਨੂੰਨਾ ਖਿਲਾਫ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਤੋਂ ਅਸਮਰੱਥਾ ਜ਼ਾਹਿਰ ਕਰਦੇ ਹੋਏ ਕਿਰਤੀਆਂ, ਨਿਮਨ ਵਪਾਰੀਆਂ, ਮੁਲਾਜ਼ਮਾਂ, ਲੇਖਕਾਂ, ਰੰਗਕਰਮੀਆਂ ਅਤੇ ਬੁੱਧੀਜੀਵੀਆਂ ਸਮੇਤ ਸਮਾਜ ਦੇ ਹਰ ਵਰਗ ਨੂੰ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਦੇ ਇਨਸਾਨ ਵਿਰੋਧੀ ਮਨਸੂਬਿਆਂ ਨੂੰ ਅਸਫਲ ਕੀਤਾ ਜਾ ਸਕੇ|

Leave a Reply

Your email address will not be published. Required fields are marked *