ਪੀ.ਡੀ.ਐਫ.ਏ ਦੇ ਡੇਅਰੀ ਫਾਰਮਰਾਂ ਨੇ ਮਿਲਕ ਪਲਾਂਟ ਮੁਹਾਲੀ ਦੇ ਜਨਰਲ ਮੈਨੇਜਰ ਨੂੰ ਮੰਗ ਪੱਤਰ ਦਿੱਤਾ

ਐਸ. ਏ. ਐਸ ਨਗਰ, 6 ਅਗਸਤ (ਸ.ਬ.) ਪੀ. ਡੀ. ਐਫ. ਏ ਦੇ ਡੇਅਰੀ ਫਾਰਮਰਾਂ ਵੱਲੋਂ ਜਨਰਲ ਮੈਨੇਜਰ ਮਿਲਕ ਪਲਾਂਟ ਮੁਹਾਲੀ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁੱਧ ਉਤਪਾਦਕਾਂ ਨੇ ਦੱਸਿਆ ਕਿ ਮਿਲਕ ਪਲਾਂਟ ਮੁਹਾਲੀ ਵੱਲੋਂ 1 ਜੁਲਾਈ 2018 ਤੋਂ ਹੁਣ ਤੱਕ ਕਿਸੇ ਨੂੰ ਵੀ ਕੋਈ ਪੇਮੈਂਟ ਨਹੀਂ ਦਿੱਤੀ ਗਈ ਜਦੋਂ ਕਿ ਪੇਮੈਂਟ ਦੇਣ ਦਾ ਸਡਿਊਲ ਹਰ ਦਸ ਦਿਨ ਤੋਂ ਬਾਅਦ ਦੇਣਾ ਬਣਦਾ ਹੈ ਪਰੰਤੂ ਇੱਕ ਮਹੀਨੇ ਤੋਂ ਉਪਰ ਸਮਾਂ ਹੋ ਗਿਆ ਹੈ ਕਿ ਕਿਸੇ ਵੀ ਫਾਰਮਰ ਨੂੰ ਪੇਮੈਂਟ ਨਹੀਂ ਮਿਲੀ| ਜਿਸ ਨਾਲ ਫਾਰਮਰਾਂ ਦੀ ਘਰੇਲੂ ਹਾਲਾਤ ਬਹੁਤ ਖਰਾਬ ਹੋ ਗਏ ਹਨ| ਇਹੋ ਜਿਹੇ ਸਮੇਂ ਵਿੱਚ ਫਾਰਮਰਾਂ ਕੋਲ ਸੰਘਰਸ਼ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ| ਉਹਨਾਂ ਮੰਗ ਕੀਤੀ ਕਿ 10 ਅਗਸਤ ਤੱਕ ਸਾਡੀ ਪੈਮੇਟ ਕੀਤੀ ਜਾਵੇ| ਜੇਕਰ 10 ਅਗਸਤ ਤੱਕ ਪੈਮੇਟ ਨਾ ਕੀਤੀ ਗਈ ਤਾਂ ਪੀ. ਡੀ. ਐਫ. ਏ ਦੇ ਸਾਰੇ ਡੇਅਰੀ ਫਾਰਮਰਾਂ ਵੱਲੋਂ ਮਿਲਕ ਪਲਾਂਟ ਮੁਹਾਲੀ ਖਿਲਾਫ ਸੰਘਰਸ਼ ਕੀਤਾ ਜਾਵੇਗਾ| ਇਸ ਮੌਕੇ ਪੀ. ਡੀ. ਐਫ. ਏ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਖਦੇਵ ਸਿੰਘ ਬਰੋਲੀ, ਸਤਿੰਦਰ ਸਿੰਘ ਮਡੋਲੀ, ਗਿਆਨ ਸਿੰਘ, ਜਸਵਿੰਦਰ ਸਿੰਘ, ਰਾਮ ਰਤਨ, ਪਰਮਿੰਦਰ ਸਿੰਘ ਢਗਰਾਲੀ, ਅਮਿਤ ਠਾਕੁਰ, ਸਿਵਾਗ ਸ਼ਰਮਾ ਮੋਰਿੰਡਾ, ਰਾਮਪਾਲ ਹਸਨਪੁਰ, ਕੁਲਵਿੰਦਰ ਸਿੰਘ ਮੜੋਲੀ ਹਾਜਿਰ ਸਨ|

Leave a Reply

Your email address will not be published. Required fields are marked *