ਪੀ ਡੀ ਪੀ ਟੁੱਟੀ ਤਾਂ ਸਲਾਉਦੀਨ-ਯਾਸੀਨ ਵਰਗੇ ਕਈ ਮੁੜ ਪੈਦਾ ਹੋਣਗੇ: ਮਹਿਬੂਬਾ

ਨਵੀਂ ਦਿੱਲੀ, 13 ਜੁਲਾਈ (ਸ.ਬ.) ਪੀ.ਡੀ.ਪੀ ਪ੍ਰਧਾਨ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖਮੰਤਰੀ ਮਹਿਬੂਬਾ ਮੁਫਤੀ ਨੇ ਬੀ.ਜੇ.ਪੀ ਨੂੰ ਵੱਡੀ ਚੇਤਾਵਨੀ ਦਿੱਤੀ ਹੈ| ਜੰਮੂ ਕਸ਼ਮੀਰ ਵਿੱਚ ਪੀ.ਡੀ.ਪੀ-ਬੀ.ਜੇ.ਪੀ ਗਠਜੋੜ ਟੁੱਟਣ ਦੇ ਬਾਅਦ ਮਹਿਬੂਬਾ ਮੁਫਤੀ ਨੇ ਬੀ.ਜੇ.ਪੀ ਤੇ ਆਪਣੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ| ਮਹਿਬੂਬਾ ਮੁਫਤੀ ਨੇ ਬੀ.ਜੇ.ਪੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੀ.ਡੀ.ਪੀ ਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਰਾਜ ਵਿੱਚ ਸਲਾਉਦੀਨ ਅਤੇ ਯਾਸੀਨ ਮਲਿਕ ਵਰਗੇ ਕਈ ਲੋਕ ਪੈਦਾ ਹੋਣਗੇ|
ਪੀ.ਡੀ.ਪੀ-ਭਾਜਪਾ ਗਠਜੋੜ ਸਰਕਾਰ ਡਿੱਗਣ ਦੇ ਬਾਅਦ ਤੋਂ ਪੀ.ਡੀ.ਪੀ ਵਿੱਚ ਮਹਿਬੂਬਾ ਮੁਫਤੀ ਦੀ ਅਗਵਾਈ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ| ਮੌਲਾਨਾ ਇਮਰਾਨ ਰਜਾ ਅੰਸਾਰੀ, ਮੌਲਾਨਾ ਆਬਿਦ ਅੰਸਾਰੀ, ਅਬਦੁਲ ਮਜੀਦ ਪਡਰ, ਜਾਵੇਦ ਹੁਸੈਨ ਬੇਗ, ਅਬਦੁਲ ਹਕ ਖਾਨ ਅਤੇ ਅੱਬਾਸ ਵਾਲੀ ਸਮੇਤ 6 ਰਾਜ ਦੇ ਲੋਕਾਂ ਨੂੰ ਖਾਨਦਾਨੀ ਸਿਆਸਤ ਦਾ ਵਿਕਲਪ ਦੇਣ ਲਈ ਪੀ.ਡੀ.ਪੀ ਦੇ 14 ਤੋਂ ਜ਼ਿਆਦਾ ਵਿਧਾਇਕ ਕਿਸੇ ਵੀ ਸਮੇਂ ਤੀਜਾ ਮੋਰਚਾ ਬਣਾ ਸਕਦੇ ਹਨ| ਪੀ.ਡੀ.ਪੀ ਦੇ ਬਾਗੀ ਵਿਧਾਇਕਾਂ ਦੀ ਵਧਦੀ ਸੰਖਿਆ ਨਾਲ ਮਹਿਬੂਬਾ ਮੁਫਤੀ ਪਰੇਸ਼ਾਨ ਹੈ ਅਤੇ ਇਸ ਦੇ ਲਈ ਉਹ ਭਾਜਪਾ ਨੂੰ ਜ਼ਿੰਮੇਦਾਰ ਮੰਨ ਰਹੀ ਹੈ| ਮਹਿਬੂਬਾ ਦਾ ਮੰਨਣਾ ਹੈ ਕਿ ਸਮਰਥਨ ਵਾਪਸੀ ਦੇ ਬਾਅਦ ਬੀ.ਜੇ.ਪੀ-ਪੀ.ਡੀ.ਪੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵਿੱਚ ਜੁੱਟੀ ਹੋਈ ਹੈ|

Leave a Reply

Your email address will not be published. Required fields are marked *