ਪੀ ਸੀ ਆਰ ਟੀਮ ਨੇ ਨਾਕਾ ਲਗਾ ਕੇ 20 ਚਲਾਨ ਕੀਤੇ

ਐਸ ਏ ਐਸ ਨਗਰ, 5 ਮਾਰਚ (ਸ.ਬ.) ਪੀ ਸੀ ਆਰ ਟੀਮ ਵਲੋਂ ਅੱਜ ਫੇਜ਼ 11 ਵਿਖੇ ਟ੍ਰਿਬਿਊਨ ਚੌਂਕ ਤੋਂ ਏਅਰਪੋਰਟ ਰੋਡ ਨੂੰ ਜਾਂਦੀ ਸੜਕ ਉੱਪਰ ਨਾਕਾ ਲਗਾਇਆ ਗਿਆ| ਇਸ ਮੌਕੇ ਦੋ ਪਹੀਆ ਵਾਹਨਾਂ ਦੇ ਕਾਗਜਾਂ ਦੀ ਜਾਂਚ ਪੜਤਾਲ ਕੀਤੀ ਗਈ|
ਇਸ ਮੌਕੇ ਹੈਡ ਕਾਂਸਟੇਬਲ ਰਾਣਾ ਨੇ ਕਿਹਾ ਕਿ ਪੁਲੀਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਵੱਡੀ ਗਿਣਤੀ ਦੋ ਪਹੀਆਂ ਵਾਹਨ ਚਾਲਕ ਬਿਲਾ ਹੈਲਮਟ ਵਾਹਨ ਚਲਾਉਂਦੇ ਹਨ ਜਿਸ ਕਾਰਨ ਹਾਦਸੇ ਵਾਪਰਨ ਸਮੇਂ ਉਹਨਾਂ ਦੇ ਗੰਭੀਰ ਸੱਟਾਂ ਲਗਦੀਆਂ ਹਨ|
ਉਹਨਾਂ ਕਿਹਾ ਕਿ ਅੱਜ ਇਸ ਨਾਕੇ ਦੌਰਾਨ ਬਿਨਾਂ ਆਰ ਸੀ, ਬਿਨਾ ਲਾਈਸੈਂਸ, ਬਿਨਾ ਪ੍ਰਦੂਸ਼ਨ ਸਰਟੀਫਿਕੇਟ, ਬਿਨਾ ਹੈਲਮੇਟ ਵਾਲੇ ਵਾਹਨਾਂ ਦੇ 20 ਚਲਾਨ ਕੀਤੇ ਗਏ|
ਇਸ ਮੌਕੇ ਹੈਡ ਕਾਂਸਟੇਬਲ ਰਮੇਸ਼ ਕੁਮਾਰ, ਲੇਡੀ ਕਾਂਸਟੇਬਲ ਪੂਜਾ ਰਾਣੀ, ਰੁਪਿੰਦਰ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *