ਪੀ. ਸੀ. ਏ. ਦੇ ਤਹਿਤ ਜੇਲ ਵਿੱਚ 370 ਨੌਜਵਾਨ ਕੈਦ

ਜੰਮੂ, 9 ਜਨਵਰੀ (ਸ.ਬ.) ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸੋਮਵਾਰ ਨੂੰ ਕਿਹਾ ਕਿ ਪਬਲਿਕ ਸੇਫਟੀ ਐਕਟ (ਪੀ. ਸੀ. ਏ.) ਦੇ ਤਹਿਤ ਰਾਜ ਦੇ ਵੱਖ-ਵੱਖ ਜ਼ਿਲਿਆਂ ਵਿੱਚ 370 ਨੌਜਵਾਨ ਕੈਦ ਹਨ| ਉਨ੍ਹਾਂ ਦੱਸਿਆ ਕਿ ਸਰਕਾਰ ਅੱਗੇ ਦੀ ਕਾਰਵਾਈ ਲਈ ਇਨ੍ਹਾਂ ਮਾਮਲਿਆਂ ਦੀ ਸਮੀਖਿਆ ਕਰ ਰਹੀ ਹੈ| ਮੁਫਤੀ ਨੇ ਦੱਸਿਆ ਕਿ ਪਥਰਾਅ ਜਿਹੇ ਗੰਭੀਰ ਮਾਮਲਿਆਂ ਵਿਚ ਸ਼ਾਮਿਲ ਅਤੇ ਅਜਿਹੇ ਲੋਕ ਜਿਨ੍ਹਾਂ ਦੇ ਖਿਲਾਫ ਪਹਿਲਾ ਤੋਂ ਕੋਈ ਮੁਕੱਦਮਾ ਦਰਜ ਨਹੀਂ ਹੈ, ਨਾਲ ਸਬੰਧਿਤ ਮਾਮਲੇ ਵਿਚਾਰਧੀਨ ਹਨ| ਉਨ੍ਹਾਂ ਦੱਸਿਆ ਕਿ 138 ਤੋਂ ਵਧ ਨੌਜਵਾਨ ਹੋਰਨਾਂ ਮਾਮਲਿਆਂ ਵਿਚ ਜੇਲ ਵਿਚ ਬੰਦ ਹਨ| ਮੁੱਖ ਮੰਤਰੀ ਨੇ ਦੱਸਿਆ ਕਿ ਏ. ਟੀ. ਐਮ. ਗਾਰਡ ਦੀ ਹੱਤਿਆ ਦੀ ਜਾਂਚ ਦੇ ਮਾਮਲੇ ਵਿੱਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ| ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜ ਅਤੇ ਕੇਂਦਰ ਸਰਕਾਰ ਨੇ ਕਸ਼ਮੀਰ ਵਿੱਚ ਅਸ਼ਾਂਤੀ ਦੇ ਦੌਰਾਨ ਅੰਨ੍ਹੇਪਣ ਦਾ ਸ਼ਿਕਾਰ ਹੋਏ ਬੱਚਿਆਂ ਲਈ ਮੁਫਤ ਸਿੱਖਿਆ ਦੀ ਯੋਜਨਾ ਬਣਾਈ ਹੈ| ਇਸ ਤੋਂ ਬਾਅਦ ਮੁਫਤੀ ਨੇ ਖੌਰ ਵਿੱਚ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ| ਇਸ ਹਮਲੇ ਵਿੱਚ 3 ਜੀ. ਆਰ. ਈ. ਐਫ. ਦੇ ਜਵਾਨ ਸ਼ਹੀਦ ਹੋ ਗਏ|

Leave a Reply

Your email address will not be published. Required fields are marked *