ਪੀ.ਸੀ.ਬੀ. ਜਦੋਂ ਤੱਕ ਸਖਤ ਕਦਮ ਨਹੀਂ ਚੁਕਦਾ, ਭ੍ਰਿਸ਼ਟਾਚਾਰ ਜਾਰੀ ਰਹੇਗਾ : ਅਫਰੀਦੀ

ਕਰਾਚੀ, 13 ਫਰਵਰੀ (ਸ.ਬ.) ਹਮਲਾਵਰ ਹਰਫਨਮੌਲਾ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਪੀ.ਸੀ.ਬੀ. ਜਦੋਂ ਤੱਕ ਕੋਈ ਸਖਤ ਕਦਮ ਨਹੀਂ ਚੁਕਦਾ, ਭ੍ਰਿਸ਼ਟਾਚਾਰ ਅਤੇ ਸਪਾਟ ਫਿਕਸਿੰਗ ਦਾ ਸਾਇਆ ਪਾਕਿਸਤਾਨ ਕ੍ਰਿਕਟ ਤੋਂ ਹਟਣ ਵਾਲਾ ਨਹੀਂ ਹੈ|
ਅਫਰੀਦੀ ਨੇ ਕਿਹਾ ਕਿ ਉਹ ਪਾਕਿਸਤਾਨ ਸੁਪਰ ਲੀਗ ਤੋਂ ਬੱਲੇਬਾਜ਼ ਸ਼ਰਜੀਲ ਖਾਨ ਅਤੇ ਖਾਲਿਦ ਲਤੀਫ ਨੂੰ ਪੀ.ਸੀ.ਬੀ. ਦੀ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਦੇ ਤਹਿਤ ਵਾਪਸ ਭੇਜਣ ਦੇ ਤਾਜ਼ਾ ਸਕੈਂਡਲ ਤੋਂ ਕਾਫੀ ਦੁਖੀ ਹਨ| ਉਨ੍ਹਾਂ ਕਿਹਾ ਕਿ ਮੈਂ ਕੀ ਕਹਿ ਸਕਦਾ ਹਾਂ| ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਜਦੋਂ ਤੱਕ ਪੀ.ਸੀ.ਬੀ. ਇਨ੍ਹਾਂ ਖਿਡਾਰੀਆਂ ਦੇ ਜ਼ਰੀਏ ਕੋਈ ਮਿਸਾਲ ਕਾਇਮ ਨਹੀਂ ਕਰ ਕਰਦਾ, ਇਸ ਖਤਰੇ ਨੂੰ ਰੋਕਣਾ ਮੁਸ਼ਕਲ ਹੋਵੇਗਾ| ਤੁਸੀਂ ਦਾਗਦਾਰ ਖਿਡਾਰੀਆਂ ਨੂੰ ਵਾਪਸੀ ਦਾ ਮੌਕਾ ਦੇ ਰਹੇ ਹੋ ਤਾਂ ਅਜਿਹੇ ਹਾਲਾਤ ਤਾਂ ਬਣਨੇ ਹੀ ਹਨ| ਉਨ੍ਹਾਂ ਕਿਹਾ ਕਿ ਇਸ ਦਾ ਕੀ ਫਾਇਦਾ ਹੈ ਜਦੋਂ ਪੰਜ ਸਾਲ ਬਾਅਦ ਵੀ ਅਜਿਹੇ ਖਿਡਾਰੀ ਵਾਪਸੀ ਕਰ ਰਹੇ ਹਨ|

Leave a Reply

Your email address will not be published. Required fields are marked *