ਪੁਆਧੀ ਅਖਾੜਾ ਲਗਾਇਆ

ਐਸ ਏ ਐਸ ਨਗਰ, 5 ਮਾਰਚ (ਸ.ਬ.) ਜਿਲ੍ਹਾ ਯੂਥ ਕਲੱਬਜ ਤਾਲਮੇਲ ਕਮੇਟੀ ਐਸ ਏ ਐਸ ਨਗਰ ਵਲੋਂ ਭਗਤ ਆਸਾ ਰਾਮ ਬੈਦਵਾਨ ਕਮੇਟੀ ਸੋਹਾਣਾ ਵਲੋਂ ਚਲਾਈ ਪੁਆਧੀ ਅਖਾੜਾ ਪੰਰਪਰਾ ਨੂੰ ਮੁੱਖ ਰਖਦਿਆਂ ਪਿੰਡ ਬਠਲਾਣਾ ਵਿਖੇ ਪੁਆਧੀ ਅਖਾੜਾ ਲਗਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਹਰਦੀਪ ਸਿੰਘ ਬਠਲਾਣਾ ਅਤੇ ਸਰਪ੍ਰਸਤ ਸ੍ਰੀ ਅਸ਼ੋਕ ਬਜਹੇੜੀ ਨੇ ਦੱਸਿਆ ਕਿ ਇਸ ਅਖਾੜੇ ਵਿੱਚ ਸਮਰ ਸਿੰਘ ਸੰਮੀ ਗੀਗੇਮਾਜਰਾ ਵਲੋਂ ਸਾਥੀ ਕਲਾਕਾਰ ਸਾਰੰਗੀ ਮਾਸਟਰ ਜਤਿੰਦਰ ਸਿੰਘ ਸਾਰੰਗਪੁਰ, ਚਰਨਜੀਤ ਸਿੰਘ ਕੁੱਬਾਹੇੜੀ, ਕਰਨੈਲ ਸਿੰਘ ਧਨਾਸ, ਤਰਲੋਚਨ ਸਿੰਘ ਸ਼ਾਹੀਮਾਜਰਾ, ਗੁਰਦੇਵ ਸਿੰਘ ਤੰਗੋਰੀ, ਅੰਗਰੋਜ ਸਿੰਘ ਧਨਾਸ, ਸੁਖਵਿੰਦਰ ਸਿੰਘ ਚਾਚੋਮਾਜਰਾ ਨੇ ਪੁਰਾਤਨ ਗਾਥਾਵਾਂ ਸੁਣਾ ਕੇ ਸਰੋਤਿਆਂ ਦਾ ਭਰਪੂਰ ਮੰਨੋਰੰਜਨ ਕੀਤਾ|
ਇਸ ਮੌਕੇ ਲੈਬਰਫੈਡ ਪੰਜਾਬ ਦੇ ਐਮ ਡੀ ਪਰਵਿੰਦਰ ਸਿੰਘ ਸੋਹਾਣਾ, ਅਕਾਲੀ ਆਗੂ ਅਮਨਦੀਪ ਸਿੰਘ ਆਬਿਆਨਾ, ਮਿਲਕਫੈਡ ਮਿਲਕ ਪਲਾਂਟ ਮੁਹਾਲੀ ਦੇ ਡਾਇਰੈਕਟਰ ਭਗਵੰਤ ਸਿੰਘ ਗੀਗੇਮਾਜਰਾ, ਬਲਕਾਰ ਸਿੰਘ ਨੰਬਰਦਾਰ, ਨਸੀਬ ਸਿੰਘ ਨੰਬਰਦਾਰ, ਹਰਨੇਕ ਸਿੰਘ ਸਾਬਕਾ ਸਰਪੰਚ ਬਠਲਾਣਾ, ਵਜੀਰ ਸਿੰਘ, ਹਰਜਿੰਦਰ ਸਿੰਘ ਗਿੱਲ ਅਤੇ ਵੱਡੀ ਗਿਣਤੀ ਦਰਸ਼ਕ ਹਾਜਰ ਸਨ|

Leave a Reply

Your email address will not be published. Required fields are marked *