ਪੁਆਧੀ ਪੰਜਾਬੀ ਸੱਥ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ


ਐਸ ਏ ਐਸ ਨ ਗਰ, 4 ਦਸੰਬਰ (ਸ.ਬ.) ਪੁਆਧੀ ਪੰਜਾਬੀ ਸੱਥ ਮੁਹਾਲੀ ਵਲੋਂ ਕਿਸਾਨ  ਅੰਦੋਲਨ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ| ਇਕ ਬਿਆਨ ਵਿੱਚ ਸੱਥ ਦੇ ਪ੍ਰਧਾਨ ਸ੍ਰ. ਮਨਮੋਹਨ ਸਿੰਘ ਦਾਊਂ ਨੇ ਕਿਹਾ ਹੈ ਕਿ ਕਿਸਾਨ ਆਪਣੇ ਹੱਕਾਂ ਲਈ ਅੰਦੋਲਨ ਕਰ ਰਹੇ ਹਨ| ਇਸ ਅੰਦੋਲਨ ਵਿੱਚ ਬਜੁਰਗਾਂ, ਬੀਬੀਆਂ, ਬੱਚਿਆਂ ਅਤੇ ਨੌਜਵਾਨਾਂ ਦੀ ਸਮੂਲੀਅਤ ਇਤਿਹਾਸ ਸਿਰਜਣ ਵਾਲੀ ਹੈ| ਕਿਸਾਨੀ ਵਿਰੁੱਧ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਨਾਲ ਅੰਨਦਾਤੇ ਨੂੰ ਵਿਸ਼ਵਾਸ ਦੁਆਉਣਾ ਜਰੂਰੀ ਹੈ| 
ਇਸ ਮੌਕੇ ਡਾ. ਨਿਰਮਲ ਸਿੰਘ ਲਾਂਬੜਾ, ਜਸਬੀਰ ਮੰਨਾ, ਨਿਰੰਜਨ ਸੈਲਾਨੀ, ਡਾ. ਕਰਨੈਲ ਸਿੰਘ ਸੋਮਲ, ਪ੍ਰਿੰਸ. ਗੁਰਮੀਤ ਸਿੰਘ, ਡਾ. ਬਲਜੀਤ ਸਿੰਘ, ਦਲਜੀਤ ਕੌਰ ਦਾਊਂ, ਇੰਦਰਜੀਤ ਕੌਰ, ਦਿਲਸ਼ੇਰ ਸਿੰਘ ਨਿਰਦੋਸ, ਪ੍ਰੋ. ਸੁਖਵਿੰਦਰ ਸਿੰਘ, ਜਗਦੀਪ ਸਿੰਘ ਬੈਦਵਾਨ, ਜਸਪਾਲ ਸਿੰਘ ਕੰਵਲ, ਡਾ. ਜਸਪਾਲ ਜੱਸੀ, ਜੀਵਨ ਸਿੰਘ, ਹਰਵਿੰਦਰ ਸਿੰਘ ਨੇ ਵੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ| 

Leave a Reply

Your email address will not be published. Required fields are marked *