ਪੁਕਾਰ ਫਾਉਂਡੇਸ਼ਨ ਨੇ ਗੁਰਦਵਾਰਾ ਸ਼੍ਰੀ ਸਿੰਘ ਸਭਾ 11 ਫੇਜ਼ ਮੁਹਾਲੀ ਨੂੰ ਮ੍ਰਿਤਕ ਦੇਹਾਂ ਦੀ ਸਾਂਭ ਸੰਭਾਲ ਲਈ ਫਰਿਜ ਸੌਂਪਿਆ

ਐਸ. ਏ. ਐਸ. ਨਗਰ, 2 ਜੂਨ (ਸ.ਬ.) ਪੁਕਾਰ ਫਾਉਂਡੇਸ਼ਨ ਪੰਜਾਬ ਵਲੋਂ ਮੁਹਾਲੀ ਦੇ ਫੇਜ਼-11 ਵਿਚਲੇ ਗੁਰੂਦਆਰਾ ਸ਼੍ਰੀ ਸਿੰਘ ਸਭਾ ਨੂੰ ਮ੍ਰਿਤਿਕ ਦੇਹ ਨੂੰ ਸਾਂਭਣ ਲਈ ਇਕ ਫਰਿਜ ਦਾਨ ਦੇ ਰੂਪ ਵਿੱਚ ਦਿੱਤਾ ਹੈ| ਫਾਉਂਡੇਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਵਾਲੀਆ ਅਤੇ ਚੇਅਰਮੈਨ ਗੁਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਪੁਕਾਰ ਫਾਉਂਡੇਸ਼ਨ ਦੇ ਮੈਂਬਰਾਂ ਵੱਖ ਵੱਖ ਥਾਵਾਂ ਤੇ ਅੱਠ ਫਰਿਜ ਇਕ ਕਲੱਸਟਰ ਬਣਾ ਕੇ ਦਾਨ ਦੇ ਰੂਪ ਵਿੱਚ ਦੇਣੇ ਹਨ| ਜਿਹਨਾਂ ਵਿਚੋਂ ਪਹਿਲਾ ਫਰਿਜ ਅੱਜ ਗੁਰੂਦੁਆਰਾ ਸਾਹਿਬ ਨੂੰ ਦਿੱਤਾ ਗਿਆ ਹੈ| ਉਹਨਾਂ ਦੱਸਿਆ ਕਿ ਹੈ ਇਸ ਕਾਰਜ ਲਈ ਪੁਕਾਰ ਫਾਉਂਡੇਸ਼ਨ ਦੇ ਐਨ ਆਰ ਆਈ ਵਿੰਗ ਦੇ ਸ੍ਰਪਰਸਤ ਪ੍ਰਿਤਪਾਲ ਸਿੰਘ ਬਾਲੂ ਅਮਰੀਕਾ ਅਤੇ ਅਮਰਜੀਤ ਸਿੰਘ ਬੰਟੀ ਇੰਗਲੈਂਡ ਵਲੋਂ ਬਹੁਤ ਮਦਦ ਕੀਤੀ ਗਈ ਹੈ| ਇਸ ਮੌਕੇ ਗੁਰਦੁਆਰਾ ਸਿੰਘ ਸਭਾ ਕਮੇਟੀ ਪ੍ਰਧਾਨ ਹਰਪਾਲ ਸਿੰਘ ਸੋਢੀ, ਹਰਿੰਦਰਪਾਲ ਸਿੰਘ ਅਨੰਦ ਨੇ ਪੁਕਾਰ ਫਾਉਂਡੇਸ਼ਨ ਦੇ ਮੈਂਬਰਾਂ ਅਤੇ ਦਾਨੀ ਸੱਜਣਾਂ ਨੂੰ ਸਿਰਪਾਉ ਸਾਹਿਬ ਦੇ ਕੇ ਸਨਮਾਨਿਤ ਕੀਤਾ|

Leave a Reply

Your email address will not be published. Required fields are marked *