ਪੁਣੇ ਯੂਨੀਵਰਸਿਟੀ ਵਿੱਚ ਸ਼ਾਕਾਹਾਰੀ ਵਿਦਿਆਰਥੀਆਂ ਨੂੰ ਮਿਲੇਗਾ ਗੋਲਡ ਮੈਡਲ

ਪੁਣੇ, 11 ਨਵੰਬਰ (ਸ.ਬ.) ਮਹਾਰਾਸ਼ਟਰ ਦੇ ਪੁਣੇ ਦੀ ਇਕ ਯੂਨੀਵਰਸਿਟੀ ਨੇ ਅਜੀਬੋ-ਗਰੀਬ ਫੈਸਲਾ ਲਿਆ ਹੈ| ਇਸ ਫੈਸਲੇ ਵਿੱਚ ਲਿਖਿਆ ਗਿਆ ਹੈ ਕਿ ਜੋ ਵਿਦਿਆਰਥੀ ਮਾਸਾਹਾਰੀ ਹਨ, ਉਨ੍ਹਾਂ ਨੂੰ ਗੋਲਡ ਮੈਡਲ ਨਹੀਂ ਦਿੱਤਾ  ਜਾਵੇਗਾ| ਪੁਣੇ ਦੇ ਸਾਵਿਤਰੀਬਾਈ ਫੁਲੇ ਯੂਨੀਵਰਸਿਟੀ ਦੇ ਸਰਕੁਲਰ ਅਨੁਸਾਰ 10 ਅਜਿਹੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ, ਜੋ ਮਹਿਰਿਸ਼ੀ ਕੀਰਤੀਕਰ ਸ਼ੇਲਾਰ ਮਾਮਾ ਗੋਲਡ ਮੈਡਲ ਲਈ ਵਿਦਿਆਰਥੀ ਦੀ ਪਾਤਰਾ (ਯੋਗਤਾ) ਤੈਅ ਕਰਨਗੇ| ਗੋਲਡ ਮੈਡਲ ਪਾਉਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੇ ਜੋ ਸ਼ਰਤ ਰੱਖੀ ਹੈ, ਉਨ੍ਹਾਂ ਵਿੱਚੋਂ ਇਕ ਵਿੱਚ ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਮੈਡਲ ਦੀ ਯੋਗਤਾ ਲਈ ਸਿਰਫ ਸ਼ਾਕਾਹਾਰੀ ਅਤੇ ਨਸ਼ਾ ਨਾ ਕਰਨ ਵਾਲੇ ਵਿਦਿਆਰਥੀ ਹੀ ਅਪਲਾਈ ਕਰ ਸਕਦੇ ਹਨ|
ਸ਼ਰਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀ 10ਵੀਂ, 12ਵੀਂ ਅਤੇ ਗਰੈਜ਼ੂਏਸਨ ਦੀ ਪੜ੍ਹਾਈ ਵਿੱਚ ਪਹਿਲੇ ਸਥਾਨ ਜਾਂ ਦੂਜੇ ਸਥਾਨ ਨਾਲ ਪਾਸ ਹੋਣਾ ਚਾਹੀਦਾ| ਇੰਨਾ ਹੀ ਨਹੀਂ ਰੀਲੀਜ਼ ਵਿੱਚ ਦੱਸਿਆ ਗਿਆ ਹੈ ਕਿ ਧਿਆਨ ਅਤੇ ਯੋਗਾ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ|
ਜਦੋਂ ਇਸ ਸਰਕੁਲਰ ਦੀ ਖਬਰ ਪੁਣੇ ਯੂਨੀਵਰਸਿਟੀ ਦੇ ਬਾਹਰ ਫੈਲ ਗਈ ਅਤੇ ਵਿਦਿਆਰਥੀਆਂ ਨੇ ਇਸ ਕਦਮ ਦਾ ਸਖਤ ਵਿਰੋਧ ਕੀਤਾ| ਉਦੋਂ ਯੂਨੀਵਰਸਿਟੀ ਨੇ ਇਸ ਕਦਮ ਦਾ ਬਚਾਅ ਕਰਦੇ ਹੋਏ ਕਿਹਾ ਹੈ ਇਹ ਨਿਰਦੇਸ਼ ਅਤੇ ਸ਼ਰਤਾਂ ਪੁਣੇ ਯੂਨੀਵਰਸਿਟੀ ਵੱਲੋਂ ਨਹੀਂ ਹਨ, ਇਹ ਮੈਡਲ ਦੇਣ ਵਾਲੇ ਸਪਾਂਸਰ (ਪ੍ਰਾਯੋਜਕ) ਨੇ ਰੱਖੀਆਂ ਹਨ|

Leave a Reply

Your email address will not be published. Required fields are marked *