ਪੁਣੇ ਵਿਚ ਉਸਾਰੀ ਅਧੀਨ ਇਮਾਰਤ ਡਿੱਗਣ ਨਾਲ 9 ਵਿਅਕਤੀਆਂ ਦੀ ਮੌਤ, 10 ਜ਼ਖਮੀ

ਪੁਣੇ, 29 ਜੁਲਾਈ (ਸ.ਬ.) ਇੱਥੋਂ ਦੇ ਬਾਲੇਵਾੜੀ ਇਲਾਕੇ ਵਿਚ ਉਸਾਰੀ ਅਧੀਨ ਇਮਾਰਤ ਡਿੱਗਣ ਨਾਲ ਮਲਬੇ ਹੇਠ 9 ਮਜ਼ਦੂਰਾਂ ਦੀ ਮੌਤ ਹੋ ਗਈ| ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਬਚਾਅ ਟੀਮ ਅਤੇ ਐਂਬੂਲੈਂਸ ਮੌਕੇ ‘ਤੇ ਪੁੱਜੀ ਹੈ| ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ|
ਬਾਲੇਵਾੜੀ ਇਲਾਕੇ ਵਿਚ 16 ਮੰਜ਼ਲਾ ਇਮਾਰਤ ਦਾ ਕੰਮ ਚੱਲ ਰਿਹਾ ਸੀ| ਸ਼ੁੱਕਰਵਾਰ ਦੀ ਸਵੇਰ 11 ਵਜੇ ਅਚਾਨਕ ਬਿਲਡਿੰਗ ਦਾ ਸਲੈਬ ਢਹਿ ਗਿਆ| ਇਸ ਸਲੈਬ ਹੇਠਾਂ ਦੱਬਣ ਨਾਲ 9 ਦੀ ਮੌਤ ਹੋ ਗਈ|

Leave a Reply

Your email address will not be published. Required fields are marked *