ਪੁਨਰਵਾਸ ਕੇਂਦਰ ਦੇ ਡਾਇਰੈਕਟਰ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਉਪਰ ਰਿਸ਼ਵਤ ਮੰਗਣ ਦਾ ਦੋਸ਼

ਚੰਡੀਗੜ੍ਹ, 29 ਅਪ੍ਰੈਲ (ਸ.ਬ.)  ਏਕਮ ਫਾਊਂਡੇਸਨ ਖਰੜ ਦੇ ਪ੍ਰੌਜੈਕਟ ਡਾਇਰੈਕਟਰ  ਬਲਵਿੰਦਰ ਸਿੰਘ ਨੇ ਸਿਹਤ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਉਪਰ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਹੈ|
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਕਮ ਫਾਉਂਡੇਸਨ ਖਰੜ ਦੇ ਪ੍ਰੌਜੈਕਟਰ ਡਾਇਰੈਕਟਰ ਬਲਵਿੰਦਰ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਉਪਰ ਦੋਸ਼ ਲਾਉਂਦਿਆਂ ਦਸਿਆ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਖਰੜ ਵਿਖੇ ਏਕਮ ਫਾਉਂਡੇਸਨ  ਦੇ ਨਾਮ ਹੇਠ ਸਿਹਤ ਵਿਭਾਗ ਤੋਂ ਲਾਇਸੈਂਸ ਲੈ ਕੇ ਇਕ ਪੁਨਰਵਾਸ ਕੇਂਦਰ ਚਲਾ ਰਿਹਾ ਸੀ ਕਿ 19 ਨਵੰਬਰ 2016 ਨੂੰ ਸਿਹਤ ਵਿਭਾਗ ਦੇ ਇਕ ਕਲਰਕ ਅਤੇ ਡਿਪਟੀ ਡਾਇਰੈਕਟਰ ਵਲੋਂ ਏਕਮ ਫਾਊਂਡੇਸਨ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਕੁਝ ਦਿਨਾਂ ਬਾਅਦ ਕੁਝ ਖਾਮੀਆਂ ਦਾ ਹਵਾਲਾ ਦੇ ਕੇ ਏਕਮ ਫਾਉਂਡੇਸਨ ਖਰੜ ਦਾ ਲਾਈਸੈਂਸ ਸਸਪੈਂਡ ਕਰ ਦਿਤਾ| ਸ੍ਰੀ ਬਲਵਿੰਦਰ ਸਿੰਘ ਨੇ ਦਸਿਆ ਕਿ ਇਸ ਤੋਂ ਬਾਅਦ ਉਹਨਾਂ ਨੇ ਪ੍ਰੋਗਰਾਮ ਅਫਸਰ ਪੰਜਾਬ ਤੱਕ ਪਹੁੰਚ ਕਰਕੇ ਦਸਿਆ ਕਿ ਜਿਹੜੀਆਂ ਖਾਮੀਆਂ ਉਸਦੇ ਕੇਂਦਰ ਵਿਚ ਦਸੀਆਂ ਗਈਆਂ ਹਨ, ਉਹ ਤਾਂ ਉਸਦੇ ਕੇਂਦਰ ਵਿਚ ਹੈ ਹੀ ਨਹੀਂ  ਤਾਂ ਇਸ ਅਫਸਰ ਨੇ ਇਸ ਸਬੰਧੀ ਆਪਣੇ ਕਲਰਕ ਨੂੰ ਮਿਲਣ ਲਈ ਕਿਹਾ|
ਸ੍ਰੀ ਬਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਇਸ ਕਲਰਕ ਨੇ ਉਹਨਾਂ ਤੋਂ ਦੋ ਲੱਖ ਰੁਪਏ ਦੀ ਮੰਗ ਕੀਤੀ| ਇਸ ਉਪਰੰਤ ਉਹਨਾਂ ਨੇ ਸਿਹਤ ਵਿਭਾਗ ਦੇ ਡਾਇਰੈਕਟਰ  ਨੂੰ ਸਾਰੀ ਗਲ ਦਸੀ ਤਾਂ ਉਹਨਾਂ ਦੇ ਕਹਿਣ ਤੇ ਉਸਨੇ ਤਿੰ ਨ  ਸੋ ਦਾ ਡਰਾਫਟ ਲਗਾ ਕੇ ਅਪੀਲ ਦਾਖਲ ਕੀਤੀ ਤਾਂ ਕਿ ਪੰਦਰਾਂ ਦਿਨਾਂ ਦੇ ਵਿਚ ਵਿਚ ਉਸਦੇ ਕੇਂਦਰ ਦੀ ਮੁੜ ਚੈਕਿੰਗ ਕੀਤੀ ਜਾ ਸਕੇ ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਉਸਦੇ ਕੇਂਦਰ ਦੀ ਅਜੇ ਤਕ ਮੁੜ ਜਾਂਚ ਨਹੀਂ ਹੋਈ|
ਇਸ ਮੌਕੇ ਸ੍ਰੀ ਬਲਵਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ  ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਤੋਂ ਮੰਗ ਕੀਤੀ ਕਿ ਕਿ ਰਿਸਵਤ ਮੰਗਣ ਵਾਲੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *