ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਕੀਤੀ ਬਜ਼ੁਰਗ ਦੀ ਹੱਤਿਆ

ਸਿਵਨੀ, 17 ਦਸੰਬਰ (ਸ.ਬ.) ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲੇ ਵਿੱਚ ਲਗਭਗ ਅੱਧਾ ਦਰਜਨ ਲੋਕਾਂ ਨੇ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਇਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ| ਲਖਨਾਦੌਨ ਪੁਲੀਸ ਨੇ ਦੱਸਿਆ ਕਿ ਆਦੇਗਾਂਵ ਦੇ ਪਿੰਡ ਵਿੱਚ ਕੱਲ੍ਹ ਜੀਵਨਲਾਲ ਨਾਂ ਦਾ ਬਜ਼ੁਰਗ ਸ਼ਾਮ ਨੂੰ ਆਪਣੇ ਖੇਤ ਤੋਂ ਘਰ ਆਇਆ| ਕੁਝ ਦੇਰ ਬਾਅਦ ਪਿੰਡ ਦੇ ਹੀ 5-6 ਲੋਕਾਂ ਨੇ ਘਰ ਵਿੱਚ ਬੈਠੇ ਜੀਵਨਲਾਲ ਤੇ ਹਮਲਾ ਕਰ ਦਿੱਤਾ| ਜ਼ਖਮੀ ਬਜ਼ੁਰਗ ਨੂੰ ਰਿਸ਼ਤੇਦਾਰ ਇਲਾਜ ਦੇ ਲਈ ਕਮਿਊਨਟੀ  ਸਿਹਤ ਕੇਂਦਰ, ਲਖਨਾਦੌਨ ਲੈ ਆਏ, ਜਿੱਥੇ ਇਲਾਜ ਦੇ ਬਾਅਦ ਜੀਵਨਲਾਲ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਜ਼ਿਲਾ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ| ਉਨ੍ਹਾਂ ਦੱਸਿਆ ਕਿ ਜ਼ਿਲਾ ਹਸਪਤਾਲ ਵਿੱਚ ਅੱਜ ਸਵੇਰੇ ਉਸ ਦੀ ਮੌਤ ਹੋ ਗਈ| ਪੁਲੀਸ ਨੇ ਲਾਸ਼ ਪੋਸਟਮਾਰਟਮ ਦੇ ਬਾਅਦ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ|

Leave a Reply

Your email address will not be published. Required fields are marked *