ਪੁਰਾਣੀ ਸ਼ਰਾਬ ਵਾਂਗ ਹੀ ਮੇਰੇ ਵਿੱਚ ਅਹਿਮ ਤਬਦੀਲੀ ਆਈ : ਧੋਨੀ

ਨਾਰਥ ਸਾਊਂਥ (ਐਂਟੀਗਾ), 1 ਜੁਲਾਈ (ਸ.ਬ.)  ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਲੈਅ ਵਿੱਚ ਨਿਰੰਤਰਤਾ ਦੀ ਕਮੀ ਦੇਖਣ ਨੂੰ ਮਿਲੀ ਹੈ ਪਰ ਇਸ ਸਾਬਕਾ ਕਪਤਾਨ ਦਾ ਮੰਨਣਾ ਹੈ ਕਿ ਉਹ ਪੁਰਾਣੀ ਵਾਈਨ ਦੀ ਤਰ੍ਹਾਂ ਹਨ ਜਿਸ ਦਾ ਸਵਾਦ ਸਮਾਂ ਬੀਤਣ ਦੇ ਨਾਲ ਬਿਹਤਰ ਹੁੰਦਾ ਜਾਂਦਾ ਹੈ| ਧੋਨੀ ਨੇ ਵੈਸਟਇੰਡੀਜ਼ ਵਿਰੁੱਧ ਤੀਜੇ ਇਕ ਰੋਜ਼ਾ ਕੌਮਾਂਤਰੀ ਮੈਚ ਵਿੱਚ 79 ਗੇਂਦ ਵਿੱਚ 78 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਭਾਰਤ ਨੇ ਬੱਲੇਬਾਜ਼ੀ ਦੇ ਲਈ ਮੁਸ਼ਕਲ ਪਿੱਚ ਤੇ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਅਤੇ ਸਾਬਕਾ ਭਾਰਤੀ ਕਪਤਾਨ ਖੁਸ਼ ਹੈ ਕਿ ਹਾਲ ਦੇ ਸਮੇਂ ਵਿੱਚ ਚੋਟੀ ਦੇ ਤਿੰਨ ਬੱਲੇਬਾਜ਼ਾਂ ਦੇ ਜ਼ਿਆਦਾਤਰ ਦੌੜਾਂ ਬਣਾਉਣ ਦੇ ਬਾਅਦ ਉਨ੍ਹਾਂ ਨੂੰ ਵਧੀਆ ਪਾਰੀ ਖੇਡਣ ਦਾ ਮੌਕਾ ਮਿਲਿਆ|
ਇਹ ਪੁੱਛੇ ਜਾਣ ਤੇ ਕਿ ਉਮਰ ਦੇ ਨਾਲ ਉਹ  ਕਿਵੇਂ ਬਿਹਤਰ ਹੋ ਰਹੇ ਹਨ, ਧੋਨੀ ਨੇ ਤੁਰੰਤ ਜਵਾਬ ਦਿੱਤਾ ਕਿ ਇਹ ਵਾਈਨ ਦੀ ਤਰ੍ਹਾਂ ਹੈ|  ਮੁਸ਼ਕਿਲ ਪਿੱਚਾਂ ਤੇ ਦੌੜਾਂ ਬਣਾਉਣ ਦੀ ਸੰਤੁਸ਼ਟੀ ਵੀ ਧੋਨੀ ਦੇ ਸ਼ਬਦਾਂ ਵਿੱਚ ਦਿਖੀ| ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਸਾਡੇ ਚੋਟੀ ਦੇ  ਜ਼ਿਆਦਾਤਰ ਦੌੜਾਂ ਬਣਾ ਰਹੇ ਹਨ ਅਤੇ ਇਸ ਲਈ ਮੌਕਾ ਮਿਲਣਾ ਅਤੇ ਦੌੜਾਂ ਬਣਾਉਣਾ ਚੰਗਾ ਹੈ|

Leave a Reply

Your email address will not be published. Required fields are marked *