ਪੁਰਾਣੇ ਡੀ ਸੀ ਦਫਤਰ ਸਾਹਮਣੇ ਬਣਿਆ ਸ਼ੈਡ ਹਟਾਉਣ ਦੀ ਮੰਗ


ਐਸ ਏ ਐਸ ਨਗਰ, 21 ਅਕਤੂਬਰ (ਸ.ਬ.) ਰਿਟਾ. ਇੰਜਨੀਅਰ  ਐਨ ਐਸ ਕਲਸੀ  ਨੇ ਪੰਜਾਬ ਹਾਊਸਿੰਗ ਐਂਡ ਅਰਬਨ ਅਥਾਰਟੀ ਮੁਹਾਲੀ ਦੇ ਪ੍ਰਿੰਸੀਪਲ ਸੈਕਟਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਦੇ ਫੇਜ 1 ਵਿਚ ਪੁਰਾਣੇ ਡੀ ਸੀ ਦਫਤਰ ਸਾਹਮਣੇ ਸਥਿਤ ਸ਼ੈਡ ਨੂੰ ਹਟਵਾਇਆ ਜਾਵੇ| 
ਆਪਣੇ ਪੱਤਰ ਵਿਚ ਸ੍ਰੀ ਕਲਸੀ ਨੇ ਲਿਖਿਆ ਹੈ ਕਿ ਸਥਾਨਕ ਫੇਜ 1 ਵਿੱਚ ਪੁਰਾਣੇ ਡੀ ਸੀ ਦਫਤਰ ਦੇ ਸਾਹਮਣੇ ਵਕੀਲਾਂ ਅਤੇ ਹੋਰ ਅਮਲੇ ਫੈਲੇ ਲਈ ਆਰਜੀ ਤੌਰ ਤੇ 150 ਗੁਣਾ125 ਫੁੱਟ ਦੇ  ਇਕ ਸ਼ੈਡ ਦੀ ਉਸਾਰੀ ਕੀਤੀ ਗਈ ਸੀ, ਇਸ ਉਪਰ ਉਸ ਸਮੇਂ ਇਕ ਕਰੋੜ ਤੋਂ ਵੱਧ ਰੁਪਏ ਖਰਚਾ ਆਇਆ ਸੀ ਪਰ ਚਾਰ ਸਾਲ ਪਹਿਲਾਂ ਇਸ ਥਾਂ ਤੋਂ ਡੀ ਸੀ ਦਫਤਰ ਤਬਦੀਲ ਹੋਣ ਕਾਰਨ ਇਹ ਸ਼ੈਡ ਉਦੋਂ ਤੋਂ ਖਾਲੀ ਪਿਆ ਹੈ| 
ਉਹਨਾਂ ਲਿਖਿਆ ਹੈ ਕਿ ਲੰਬੇ           ਸਮੇਂ ਤੋਂ ਖਾਲੀ ਪਏ ਸ਼ੈਡ ਹੇਠਾਂ                     ਨਸ਼ੇੜੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੇ ਆਪਣਾ ਅੱਡਾ ਬਣਾ ਲਿਆ ਹੈ, ਜੋ ਕਿ ਉਥੇ ਸਾਰਾ ਦਿਨ ਬੈਠੇ ਰਹਿੰਦੇ ਹਨ| ਇਸ ਤੋਂ ਇਲਾਵਾ ਲੋਕਾਂ ਨੇ  ਉਥੇ ਮੱਝਾਂ ਬੰਨਣੀਆਂ ਸ਼ੁਰੂ ਕਰ ਦਿਤੀਆਂ ਹਨ, ਜੋ ਕਿ ਉਥੇ ਕਾਫੀ ਗੰਦਗੀ ਪਾਉਂਦੀਆਂ ਹਨ| ਇਸ ਸ਼ੈਡ ਵਾਲੀ ਥਾਂ ਉਪਰ  ਲੋਕਾਂ ਨੇ ਨਾਜਾਇਜ ਕਬਜੇ ਕੀਤੇ ਹੋਏ ਹਨ|
ਪੱਤਰ ਵਿਚ ਉਹਨਾਂ ਮੰਗ ਕੀਤੀ ਹੈ ਕਿ ਇਸ ਸ਼ੈਡ ਨੂੰ ਖਾਲੀ ਕਰਵਾ ਕੇ ਇਸ ਨੂੰ ਨਗਰ ਨਿਗਮ, ਐਫ ਸੀ ਆਈ, ਮੰਡੀ ਬੋਰਡ ਜਾਂ ਕਿਸੇ ਹੋਰ ਅਦਾਰੇ ਨੂੰ ਕਿਰਾਏ ਜਾਂ ਲੀਜ ਉਪਰ ਦਿਤਾ ਜਾਵੇ ਜਾਂ ਫਿਰ ਇਸ ਸ਼ੈਡ ਹੇਠਾਂ ਸਫਾਈ ਕਰਵਾ ਕੇ ਇਸ ਸ਼ੈਡ ਨੂੰ ਉਥੋਂ ਹਟਵਾਇਆ ਜਾਵੇ| 

Leave a Reply

Your email address will not be published. Required fields are marked *