ਪੁਰਾਣੇ ਦਰਖਤਾਂ ਦੀ ਥਾਂ ਨਵੇਂ ਦਰਖਤ ਲਗਾਉਣ ਦੀ ਮੰਗ

ਐਸ. ਏ. ਐਸ ਨਗਰ, 4 ਜੂਨ (ਸ.ਬ.) ਮਿTੁਂਸਪਲ ਕੌਂਸਲਰ ਸ੍ਰੀ ਸੈਹਬੀ ਆਨੰਦ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਲੱਗੇ ਪੁਰਾਣੇ ਦਰਖਤ (ਜਿਹੜੇ ਕਮਜੋਰ ਹੋ ਚੁੱਕੇ ਹਨ) ਨੂੰ ਕੱਟ ਕੇ ਨਵੇਂ ਦਰਖਤ ਲਗਾਏ ਜਾਣ| ਉਹਨਾਂ ਕਿਹਾ ਕਿ ਬੀਤੇ ਦਿਨੀਂ ਆਏ ਭਾਰੀ ਤੂਫਾਨ ਕਾਰਨ ਕਮਜੋਰ ਹੋਇਆ ਇੱਕ ਦਰਖਤ ਬੀਤੀ ਰਾਤ (ਕੋਠੀ ਨੰ 845 ਦੇ ਸਾਹਮਣੇ) ਪਾਰਕ ਵਿੱਚ ਡਿੱਗ ਪਿਆ| ਜਿਸ ਵੇਲੇ ਇਹ ਦਰਖਤ ਡਿੱਗਿਆ ਉਸ ਵੇਲੇ ਪਾਰਕ ਵਿੱਚ ਲੇਬਰ ਵੀ ਕੰਮ ਕਰ ਰਹੀ ਸੀ|
ਉਹਨਾਂ ਮੰਗ ਕੀਤੀ ਹੈ ਕਿ ਪੁਰਾਣੇ ਅਤੇ ਕਮਜੋਰ ਹੋ ਚੁੱਕੇ ਅਜਿਹੇ ਦਰਖਤਾਂ ਨੂੰ ਵੱਢ ਕੇ ਉਹਨਾਂ ਦੀ ਥਾਂ ਨਵੇਂ ਦਰਖਤ ਲਗਾਏ ਜਾਣ|

Leave a Reply

Your email address will not be published. Required fields are marked *