ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਐਨ. ਆਈ. ਏ. ਦੀ ਚਾਰਜਸ਼ੀਟ ਵਿੱਚ ਵੱਡਾ ਖੁਲਾਸਾ

ਨਵੀਂ ਦਿੱਲੀ, 25 ਅਗਸਤ (ਸ.ਬ.) ਬੀਤੇ ਸਾਲ ਫਰਵਰੀ ਮਹੀਨੇ ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ (ਐਨ. ਏ. ਆਈ.) ਦੀ ਚਾਰਜਸ਼ੀਟ ਵਿੱਚ ਵੱਡਾ ਖੁਲਾਸਾ ਹੋਇਆ ਹੈ| ਇਸ ਅੱਤਵਾਦੀ ਹਮਲੇ ਵਿੱਚ ਸੀ. ਆਰ. ਪੀ. ਐਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ| ਇਸ ਚਾਰਜਸ਼ੀਟ ਵਿਚ ਐਨ. ਆਈ. ਏ. ਨੇ ਪਾਕਿਸਤਾਨ ਤੋਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਅਤੇ ਉਸ ਦਾ ਭਰਾ ਰਊਫ ਅਸ਼ਗਰ ਨੂੰ ਹਮਲੇ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ| ਜਾਣਕਾਰੀ ਮੁਤਾਬਕ 5,000 ਪੰਨਿਆਂ ਦੇ ਚਾਰਜਸ਼ੀਟ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ| ਇਸ ਚਾਰਜਸ਼ੀਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਕਸ਼ਮੀਰ ਦੇ ਪੁਲਵਾਮਾ ਵਿੱਚ ਭਾਰਤੀ ਫ਼ੌਜ ਤੇ ਪਾਕਿਸਤਾਨੀ ਅੱਤਵਾਦੀ ਸੰਗਠਨ ਵਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਕੀਤਾ ਗਿਆ ਸੀ|
14 ਫਰਵਰੀ 2019 ਦਾ ਦਿਨ ਕਦੇ ਭੁਲਾਇਆ ਨਹੀਂ ਜਾ ਸਕਦਾ| ਪੁਲਵਾਮਾ ਵਿੱਚ ਭਾਰਤੀ ਫੌਜ ਦੇ ਕਾਫਿਲੇ ਦੇ ਲੰਘਣ ਦੌਰਾਨ ਇਕ ਕਾਰ ਵਿੱਚ ਵਿਸਫੋਟਕ ਰੱਖ ਕੇ ਆਤਮਘਾਤੀ ਹਮਲਾਵਰ ਨੇ ਫੌਜ ਦੀ ਬੱਸ ਨੂੰ ਟੱਕਰ ਮਾਰੀ ਸੀ, ਜਿਸ ਕਾਰਨ ਉੱਥੇ ਵੱਡਾ ਧਮਾਕਾ ਹੋਇਆ ਸੀ ਅਤੇ ਸਾਡੇ 40 ਜਵਾਨ ਸ਼ਹੀਦ ਹੋ ਗਏ| 
ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ ਚਾਰਜਸ਼ੀਟ ਵਿਚ ਪਾਕਿਸਤਾਨ ਦੇ ਜੈਸ਼ ਕਮਾਂਡਰ ਉਮਰ ਫਾਰੂਕ ਦੇ ਫੋਨ ਵਿਚ ਮਿਲੀ ਕਾਲ ਰਿਕਾਰਡਿੰਗ, ਆਰ. ਡੀ. ਐਕਸ ਅਤੇ ਵਿਸਫੋਟਕਾਂ ਦੀਆਂ ਤਸਵੀਰਾਂ ਸਮੇਤ ਵਟਸਐਪ ਚੈਟ ਵੀ ਸਬੂਤ ਦੇ ਤੌਰ ਤੇ ਸ਼ਾਮਲ ਹਨ| ਉਮਰ ਫਾਰੂਕ ਨੂੰ ਬਾਅਦ ਵਿੱਚ ਸੁਰੱਖਿਆ ਫੋਰਸ ਦੇ ਦਸਤਿਆਂ ਨੇ ਮਾਰ ਦਿੱਤਾ ਸੀ| ਚਾਰਜਸ਼ੀਟ ਵਿਚ ਦੱਸਿਆ ਗਿਆ ਹੈ ਕਿ ਹਮਲੇ ਦੀ ਸ਼ਲਾਘਾ ਕਰਦੇ ਹੋਏ ਮਸੂਦ ਅਜ਼ਹਰ ਦੀ ਆਡੀਓ ਅਤੇ ਵੀਡੀਓ ਕਲਿੱਪ ਵੀ ਹੈ| ਦੱਸ ਦੇਈਏ ਇਕ ਅੱਤਵਾਦੀ ਸਰਗਨਾ ਮਸੂਦ ਅਜ਼ਹਰ ਮੁੰਬਈ ਹਮਲੇ ਤੋਂ ਇਲਾਵਾ ਭਾਰਤ ਵਿੱਚ ਕਈ ਅੱਤਵਾਦੀ ਘਟਨਾਵਾਂ ਲਈ ਵਾਂਟੇਡ ਹੈ|

Leave a Reply

Your email address will not be published. Required fields are marked *