ਪੁਲਵਾਮਾ ਵਿੱਚ ਅਲ-ਬਦਰ ਦੇ ਚਾਰ ਅੱਤਵਾਦੀ ਹਥਿਆਰਾਂ ਸਮੇਤ ਗਿ੍ਰਫ਼ਤਾਰ

ਸ਼੍ਰੀਨਗਰ, 24 ਦਸੰਬਰ (ਸ.ਬ.) ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਨੇ ਅੱਜ ਅੱਤਵਾਦੀ ਸੰਗਠਨ ਅਲ-ਬਦਰ ਦੇ 4 ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲੀਸ ਦੇ ਵਿਸ਼ੇਸ਼ ਮੁਹਿੰਮ ਸਮੂਹ (ਐਸ.ਓ.ਜੀ.), ਰਾਸ਼ਟਰੀ ਰਾਈਫਲਜ਼ (ਆਰ.ਆਰ.) ਅਤੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀ.ਆਰ.ਪੀ.ਐਫ.) ਨੇ ਅੱਜ ਤੜਕੇ ਪੁਲਵਾਮਾ ਜ਼ਿਲ੍ਹੇ ਦੇ ਲਾਰਮੋੜ ਵਿੱਚ ਦਾਦਸਾਰਾ ਵਿੱਚ ਸੰਯੁਕਤ ਰੂਪ ਨਾਲ ਇਕ ਤਲਾਸ਼ ਮੁਹਿੰਮ ਚਲਾਈ।
ਇਸ ਮੁਹਿੰਮ ਦੌਰਾਨ ਅਲ-ਬਦਰ ਦੇ 4 ਅੱਤਵਾਦੀ ਸ਼ੱਕੀ ਹਾਲਤ ਵਿੱਚ ਮਿਲੇ। ਅੱਤਵਾਦੀਆਂ ਤੋਂ ਹੋਈ ਪੁੱਛ-ਗਿੱਛ ਵਿੱਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਉਹ ਘਾਟੀ ਵਿੱਚ ਅਲ-ਬਦਰ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ। ਸੁਰੱਖਿਆ ਦਸਤਿਆਂ ਨੇ ਉਨ੍ਹਾਂ ਕੋਲੋਂ ਇਕ ਏ.ਕੇ.-56 ਰਾਈਫਲ, ਇਕ ਹੈਂਡ ਗ੍ਰਨੇਡ, 28 ਰਾਊਂਡ ਗੋਲੀਆਂ ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਹਨ।

Leave a Reply

Your email address will not be published. Required fields are marked *