ਪੁਲਵਾਮਾ ਵਿੱਚ ਅੱਤਵਾਦੀਆਂ ਨਾਲ ਮੁਕਾਬਲੇਵਿੱਚ 2 ਜਵਾਨ ਸ਼ਹੀਦ, 1 ਅੱਤਵਾਦੀ ਹਲਾਕ

ਸ਼੍ਰੀਨਗਰ, 3 ਨਵੰਬਰ (ਸ.ਬ.) ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸਰਚ ਅਪਰੇਸ਼ਨ ਦੌਰਾਨ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ, ਜਦੋਂਕਿ ਇਕ ਅੱਤਵਾਦੀ ਮਾਰਿਆ ਗਿਆ| ਫੌਜ ਨੂੰ ਪਾਮੌਰ ਦੇ ਸੰਬੂਰਾ ਪਿੰਡ ਵਿੱਚ 2-3 ਅੱਤਵਾਦੀ ਲੁੱਕੇ ਹੋਣ ਦੀ ਸੂਚਨਾ ਮਿਲੀ ਸੀ| ਇਸ ਤੋਂ ਬਾਅਦ ਫੌਜ ਨੇ ਇਲਾਕੇ ਵਿੱਚ ਸਰਚ ਅਪਰੇਸ਼ਨ ਚਲਾਇਆ| ਇਸ ਤੇ ਅੱਤਵਾਦੀਆਂ ਨੇ ਫੌਜ ਦੇ ਜਵਾਨਾਂ ਤੇ ਗੋਲੀਬਾਰੀ ਕਰਨ ਸ਼ੁਰੂ ਕਰ ਦਿੱਤੀ| ਜਵਾਬੀ ਕਾਰਵਾਈ ਵਿੱਚ ਫੌਜ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ|
ਇਸ ਮੁਕਾਬਲੇ ਵਿੱਚ ਸੀ. ਆਰ. ਪੀ. ਐਫ. ਦਾ ਇਕ ਜਵਾਨ ਜ਼ਖਮੀ ਹੋ ਗਿਆ| ਫਿਲਹਾਲ ਇਲਾਕੇ ਵਿੱਚ ਹੁਣ ਵੀ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਖ਼ਬਰ ਹੈ ਅਤੇ ਫੌਜ ਦਾ ਸਰਚ ਅਭਿਆਨ ਜਾਰੀ ਹੈ| ਜ਼ਿਕਰਯੋਗ ਹੈ ਕਿ ਕੱਲ੍ਹ ਸਵੇਰੇ ਵੀ ਅੱਤਵਾਦੀਆਂ ਨੇ ਅਨੰਤਨਾਗ ਵਿੱਚ ਸੁਰੱਖਿਆ ਫੋਰਸ ਦੇ ਕਾਫਿਲੇ ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਪੰਜ ਜਵਾਨ ਜ਼ਖਮੀ ਹੋ ਗਏ ਸਨ|

Leave a Reply

Your email address will not be published. Required fields are marked *