ਪੁਲਵਾਮਾ ਵਿੱਚ ਪੁਲੀਸ ਪਾਰਟੀ ਉਤੇ ਪਥਰਾਅ, ਇੱਕ ਜਵਾਨ ਜ਼ਖਮੀ

ਸ਼੍ਰੀਨਗਰ, 18 ਅਗਸਤ (ਸ.ਬ.) ਅੱਜ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਪੱਥਰਬਾਜ਼ਾਂ ਨੇ ਪੁਲੀਸ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਜਮ ਕੇ ਪਥਰਾਅ ਕੀਤਾ| ਇਸ ਦੌਰਾਨ ਇਕ ਪੁਲੀਸ ਕਰਮੀ ਵੀ ਜ਼ਖਮੀ ਹੋ ਗਿਆ| ਸੂਤਰਾਂ ਮੁਤਾਬਕ ਮੁਰਾਨ ਵੱਲ ਜਾ ਰਹੀ ਪੁਲੀਸ ਦੀ ਇਕ ਪਾਰਟੀ ਨੂੰ ਕੰਗਨ ਪਿੰਡ ਵਿੱਚ ਵਿਅਕਤੀਆਂ ਨੇ ਆਪਣਾ ਨਿਸ਼ਾਨਾਂ ਬਣਾਇਆ| ਪਥਰਾਅ ਵਿੱਚ ਜ਼ਖਮੀ ਹੋਇਆ ਪੁਲੀਸ ਕਰਮੀ ਡ੍ਰਾਈਵਰ ਹੈ ਅਤੇ ਉਸ ਦੀ ਪਛਾਣ ਸ਼ਹਿਨਸ਼ਾਹ ਦੇ ਰੂਪ ਵਿੱਚ ਹੋਈ ਹੈ| ਉਸ ਦੇ ਸਿਰ ਵਿੱਚ ਪੱਥਰ ਲੱਗਿਆ ਹੈ, ਜਿਸ ਨਾਲ ਉਸ ਨੂੰ ਕਾਫੀ ਸੱਟ ਲੱਗੀ ਹੈ| ਜ਼ਖਮੀ ਪੁਲੀਸਕਰਮੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *