ਪੁਲਵਾਮਾ ਵਿੱਚ ਫੌਜ ਦੇ ਕਾਫਿਲੇ ਤੇ ਪਥਰਾਅ, ਹਵਾਈ ਫਾਈਰਿੰਗ

ਸ਼੍ਰੀਨਗਰ, 14 ਫਰਵਰੀ (ਸ.ਬ.) ਅੱਜ ਸਵੇਰੇ ਪੁਲਵਾਮਾ ਦੇ ਕਰੀਮਾਬਾਦ ਪਿੰਡ ਵਿੱਚ ਫੌਜ ਦੇ ਕਾਫਿਲੇ ਤੇ ਸਥਾਨਕ ਲੋਕਾਂ ਨੇ ਪਥਰਾਅ ਕੀਤਾ ਹੈ| ਪਥਰਾਅ ਤੋਂ ਬਚਣ ਲਈ ਫੋਜ ਨੇ ਵੀ ਜਵਾਬੀ ਕਾਰਵਾਈ ਵਿੱਚ ਹਵਾਈ ਗੋਲੀਬਾਰੀ ਕੀਤੀ| ਸੂਤਰਾਂ ਅਨੁਸਾਰ ਜਿਵੇਂ ਹੀ ਸੁਰੱਖਿਆ ਫੋਰਸ ਵਿੱਚ ਪਹੁੰਚੇ, ਜਿਥੇ ਮੌਜ਼ੂਦਾ ਨੌਜਵਾਨਾਂ ਨੇ ਫੋਰਸ ਤੇ ਪਥਰਾਅ ਦੌਰਾਨ ਹਮਲਾ ਕਰ ਦਿੱਤਾ| ਲੋਕਾਂ ਨੂੰ ਪਛਾੜਨ ਲਈ ਫੌਜ ਨੇ ਕੁਝ ਗੋਲੀਆਂ ਹਵਾ ਵਿੱਚ ਚਲਾਈਆਂ| ਫੌਜ ਵੱਲੋਂ ਪਿੰਡ ਵਿੱਚ ਜਾਂਦੇ ਹੀ ਸਥਿਤੀ ਆਮ ਹੋ ਗਈ ਹੈ|
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸ਼ੋਪੀਆਂ ਵਿੱਚ ਫੌਜ ਦੀ ਗੋਲੀਬਾਰੀ ਵਿੱਚ ਤਿੰਨ ਸਿਵਲ ਨਾਗਰਿਕ ਮਾਰੇ ਗਏ ਸਨ| ਇਸ ਮੌਕੇ ਵਿੱਚ ਫੌਜ ਦੇ ਖਿਲਾਫ ਐੈਫ.ਆਈ.ਆਰ. ਵੀ ਦਰਜ ਕੀਤੀ ਗਈ, ਜਿਸ ਵਿੱਚ ਇਕ ਮੇਜ਼ਰ ਵੀ ਸ਼ਾਮਿਲ ਹੈ|

Leave a Reply

Your email address will not be published. Required fields are marked *