ਪੁਲਵਾਮਾ ਵਿੱਚ ਭਾਜਪਾ ਨੇਤਾ ਦੇ ਘਰ ਵਿੱਚ ਅੱਤਵਾਦੀ ਹਮਲਾ

ਸ਼੍ਰੀਨਗਰ, 23 ਜੁਲਾਈ (ਸ.ਬ.) ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿੱਚ ਬੀਤੀ ਦੇਰ ਰਾਤ ਅੱਤਵਾਦੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਦੇ ਘਰ ਵਿੱਚ ਹਮਲਾ ਕਰ ਦਿੱਤਾ, ਜਦੋਂਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨਮਾਲ ਨੁਕਸਾਨ ਨਹੀਂ ਹੋਇਆ ਹੈ| ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਵਾਮਾ ਜ਼ਿਲ੍ਹੇ ਦੇ ਪ੍ਰਿਚੁ ਇਲਾਕੇ ਵਿੱਚ 3 ਅੱਤਵਾਦੀਆਂ ਦੇ ਸਮੂਹ ਨੇ ਭਾਜਪਾ ਨੇਤਾ ਗੁਲਜਾਰ ਅਹਿਮਦ ਨੇਂਗਰੁ ਦੇ ਘਰ ਵਿੱਚ ਗੋਲੀਬਾਰੀ ਕਰਕੇ ਹਮਲਾ ਕਰ ਦਿੱਤਾ| ਇਸ ਦੌਰਾਨ ਭਾਜਪਾ ਨੇਤਾ ਦੇ ਬਾਡੀਗਾਰਡਸ ਨੇ ਜਵਾਬੀ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਅੱਤਵਾਦੀ ਮੌਕੇ ਤੇ ਫਰਾਰ ਹੋ ਗਏ| ਨੇਂਗਰੂ ਪੁਲਵਾਮਾ ਤੋਂ ਭਾਜਪਾ ਦੇ ਜਨਰਲ ਸਕੱਤਰ ਹੈ| ਜਾਣਕਾਰੀ ਮੁਤਾਬਕ ਇਸ ਘਟਨਾ ਦੇ ਤੁਰੰਤ ਬਾਅਦ ਹੀ ਸੁਰੱਖਿਆ ਬਲਾਂ ਨੂੰ ਘਟਨਾ ਸਥਾਨ ਵੱਲ ਰਵਾਨਾ ਕਰ ਦਿੱਤਾ ਗਿਆ, ਜਿਨ੍ਹਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਤੇ ਹਮਲਾਵਰਾਂ ਦਾ ਕੋਈ ਸਬੂਤ ਹੱਥ ਨਹੀਂ ਲੱਗਾ|

Leave a Reply

Your email address will not be published. Required fields are marked *