ਪੁਲਾੜ ਵਿੱਚ ਪਹਿਲਾਂ ਉਡਾਣ ਭਰ ਚੁੱਕੇ ਰਾਕੇਟ ਦਾ ਕੀਤਾ ਗਿਆ ਮੁੜ  ਪ੍ਰੀਖਣ

ਮਿਆਮੀ,12 ਅਕਤੂਬਰ (ਸ.ਬ.)  ਸਪੇਸ ਐਕਸ ਨੇ ਪੁਲਾੜ ਵਿੱਚ ਪਹਿਲਾਂ ਉਡਾਣ ਭਰ ਚੁੱਕੇ ਇਕ ਰਾਕੇਟ ਦਾ ਅੱਜ ਮੁੜ ਪ੍ਰੀਖਣ ਕੀਤਾ ਅਤੇ ਉਹ ਸਮੁੰਦਰ ਵਿੱਚ ਇਕ ਪਲੈਟਫਾਰਮ ਤੇ ਸਫਲਤਾਪੂਰਵਕ ਉਤਰਿਆ| ਇਸ ਮਹਿੰਗੇ ਰਾਕੇਟ ਦੇ ਹਿੱਸਿਆਂ ਨੂੰ ਫਿਰ ਤੋਂ ਵਰਤੋਂ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਦਾ ਇਹ ਇਕ ਹਿੱਸਾ ਹੈ| ਸ਼ਾਮ ਨੂੰ 6 ਵੱਜ ਕੇ 53 ਮਿੰਟ ਤੇ ਫਾਲਕਨ-9 ਰਾਕੇਟ ਨੇ ਇਕੋਸਟਾਰ 150/ ਐਸ.ਈ.ਐਸ-11 ਉਪਗ੍ਰਹਿ ਨਾਲ ਲੋਰਿਡਾ ਦੇ ਕੈਪ ਕੇਨਵੇਰਲ ਤੋਂ ਉਡਾਣ ਭਰੀ| ਇਸ ਉਪਗ੍ਰਹਿ ਦਾ ਮਕਸਦ ਉਤਰੀ ਅਮਰੀਕਾ, ਹਵਾਈ, ਮੈਕਸੀਕੋ ਅਤੇ ਕੈਰੇਬੀਆ ਨੂੰ ਟੈਲੀਵਿਜ਼ਨ ਕਵਰੇਜ ਅਤੇ ਸੰਚਾਰ ਦੀਆਂ ਸੁਵਿਧਾਵਾਂ ਉਪਲਬਧ ਕਰਵਾਉਣਾ ਹੈ| ਇਸ ਤੋਂ ਪਹਿਲਾਂ     ਸਪੇਸ ਐਕਸ ਕਮੈਂਟੇਟਰ ਨੇ ਕਿਹਾ ਫਾਲਕਨ-9 ਰਾਕੇਟ ਅਜੇ ਡੈਕ ਤੇ ਖੜ੍ਹਾ ਹੈ| ਵੀਡੀਓ ਵਿੱਚ ਧੂੰਆਂ ਛੱਡਦੇ ਹੋਏ ਰਾਕੇਟ ਪਲੇਟਫਾਰਮ ਤੇ ਸੁਰੱਖਿਅਤ ਉਤਰਦਾ ਦਿਖਾਈ ਦੇ ਰਿਹਾ ਹੈ| ਉਨ੍ਹਾਂ ਕਿਹਾ ਇਹ ਸਾਡੀ 18ਵੀਂ ਸਫਲ ਲੈਂਡਿੰਗ ਹੈ| ਹੁਣ ਪ੍ਰੀਖਣ ਕੀਤੇ ਗਏ ਰਾਕੇਟ ਨੂੰ ਪਹਿਲਾਂ ਫਰਵਰੀ ਵਿੱਚ ਕੌਮਾਂਤਰੀ ਕੇਂਦਰ ਵਿੱਚ ਸਾਮਾਨ ਲੈ ਜਾਣ ਦੇ ਮਿਸ਼ਨ ਤੇ ਭੇਜ ਦਿੱਤਾ ਗਿਆ ਸੀ|

Leave a Reply

Your email address will not be published. Required fields are marked *