ਪੁਲੀਸ ਅਤੇ ਤਸਕਰਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ ਮਾਂ ਅਤੇ ਧੀ ਦੀ ਮੌਤ

ਰਿਓ ਡੀ ਜਨੇਯਰੋ, 1 ਜੁਲਾਈ (ਸ.ਬ.)  ਰਿਓ ਡੀ ਜਨੇਯਰੋ ਦੀ ਇਕ ਝੁੱਗੀ ਵਿੱਚ ਪੁਲੀਸ ਅਤੇ ਨਸ਼ੀਲੇ ਪਦਾਰਥ ਦੇ ਤਸਕਰਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ 76 ਸਾਲ ਦੀ ਇਕ ਮਹਿਲਾ ਅਤੇ ਉੁਸ ਦੀ ਧੀ ਦੀ ਮੌਤ ਹੋ ਗਈ| ਮੰਗੁਈਰਾ ਝੁੱਗੀ ਵਿੱਚ ਰਹਿਣ ਵਾਲੇ ਲੋਕਾਂ ਨੇ ਏ. ਪੀ ਨੂੰ ਦੱਸਿਆ ਕਿ ਮਾਰਲੀਨ ਮਾਰਿਆ ਕਾਨਸੇਈਕੋ ਨੂੰ ਸ਼ੁੱਕਰਵਾਰ ਘਰ ਜਾਂਦੇ ਸਮੇਂ ਧੋਣ ਤੇ ਗੋਲੀ ਲੱਗ ਗਈ, ਜਦੋਂ ਕਿ ਉਸ ਦੀ 42 ਸਾਲ ਦੀ ਧੀ ਕ੍ਰਿਸਟੀਨਾ ਦਾ ਕਾਨਸੇਈਕੋ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਾਰੀ ਗਈ| ਗੋਲੀਬਾਰੀ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਝੁੱਗੀਆਂ ਵਿੱਚ ਰਹਿਣ ਵਾਲਿਆਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ| ਉਨ੍ਹਾਂ ਨੇ ਇਕ ਬੱਸ ਵੀ ਸਾੜ ਦਿੱਤੀ| ਸੈਨਾ ਪੁਲੀਸ ਹੁਣ ਇਸ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ| ਹਾਲਾਂਕਿ ਅਜੇ ਇਹ ਯਕੀਨੀ ਨਹੀਂ ਹੋਇਆ ਹੈ ਕਿ ਪੁਲੀਸ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿੱਚੋਂ ਕਿਸ ਦੀ ਗੋਲੀ ਲੱਗਣ ਨਾਲ ਇਨ੍ਹਾਂ ਔਰਤਾਂ ਦੀ ਮੌਤ ਹੋਈ| ਰਿਓ ਦੀ ਝੁੱਗੀ ਬਸਤੀਆਂ ਵਿੱਚ ਜ਼ਿਆਦਾ ਤੰਗੀ ਕਾਰਨ ਹਾਲ ਹੀ ਦੇ ਕੁਝ ਸਾਲਾਂ ਵਿੱਚ ਹਿੰਸਾ ਵਿੱਚ ਵੀ ਵਾਧਾ ਹੋਇਆ ਹੈ|

Leave a Reply

Your email address will not be published. Required fields are marked *