ਪੁਲੀਸ ਅਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ

ਛੱਤੀਸਗੜ੍ਹ, 21ਦਸੰਬਰ (ਸ.ਬ.) ਛੱਤੀਸਗੜ੍ਹ ਦੇ ਰਾਜਨਾਂਦ ਪਿੰਡ ਜ਼ਿਲੇ ਵਿੱਚ ਪੁਲੀਸ ਦਾ ਨਕਸਲੀਆਂ ਨਾਲ ਮੁਕਾਬਲੇ ਤੋਂ ਬਾਅਦ ਪੁਲੀਸ ਨੇ ਨਕਸਲੀਆਂ ਨਾਲ ਜੁੜਿਆ ਸਮਾਨ ਬਰਾਮਦ ਕੀਤਾ ਹੈ| ਗੰਡਈ ਪੁਲੀਸ ਥਾਣਾ ਸੂਤਰਾਂ ਨੇ ਦੱਸਿਆ ਕਿ ਗੰਡਈ ਛੁਈਖਦਾਨ ਤਹਿਤ ਆਉਣ ਵਾਲੇ ਕਈ ਪਿੰਡਾਂ ਵਿੱਚ ਨਕਸਲੀਆਂ ਦੀ ਆਵਾਜ਼ਾਈ ਦੀ ਸੂਚਨਾ ਮਿਲੀ ਸੀ| ਇਸ ਦੇ ਆਧਾਰ ਤੇ ਇਕ ਪੁਲੀਸ ਦਲ ਤਲਾਸ਼ੀ ਲਈ ਗਿਆ ਸੀ| ਅੱਜ ਸਵੇਰੇ ਪੁਲੀਸ ਦਲ ਦਾ ਲਾਵਾਤਰਾ ਜੰਗਲ ਵਿੱਚ ਨਕਸਲੀਆਂ ਦੇ ਨਾਲ ਆਹਮਣਾ-ਸਾਹਮਣਾ ਹੋ ਗਿਆ| ਪੁਲੀਸ ਮੁਤਾਬਕ ਨਕਸਲੀਆਂ ਨੇ ਪੁਲੀਸ ਦਲ ਤੇ ਗੋਲਾਬਾਰੀ ਕਰਦੇ ਹੋਏ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪੁਲੀਸ ਪਾਰਟੀ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ| ਕੁਝ ਦੇਰ ਬਾਅਦ ਨਕਸਲੀ ਜੰਗਲਾਂ ਵੱਲ ਭੱਜ ਗਏ| ਪੁਲੀਸ ਦਲ ਵੱਲੋਂ ਘਟਨਾ ਸਥਾਨ ਦੀ ਤਲਾਸ਼ੀ ਲੈਣ ਤੇ ਨਕਸਲੀਆਂ ਵੱਲੋਂ ਰੋਜ਼ ਵਰਤੋਂ ਕੀਤੇ ਜਾਣ ਵਾਲੇ ਸਮਾਨ ਨੂੰ ਬਰਾਮਦ ਕੀਤਾ ਗਿਆ ਹੈ|

Leave a Reply

Your email address will not be published. Required fields are marked *