ਪੁਲੀਸ ਅਤੇ ਫੌਜ ਦਾ ਜੁਆਇੰਟ ਆਪਰੇਸ਼ਨ, 2 ਅੱਤਵਾਦੀ ਗ੍ਰਿਫਤਾਰ

ਸ੍ਰੀਨਗਰ , 12 ਜੂਨ (ਸ.ਬ.)  ਫੌਜ ਨੇ ਉਤਰੀ ਕਸ਼ਮੀਰ ਦੇ ਹਦਵਾੜਾ ਵਿੱਚ ਪੁਲੀਸ ਦੇ ਨਾਲ ਮਿਲ ਕੇ ਹਿਜ਼ਬੁਲ-ਮੁਜ਼ਾਹਿਦੀਨ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ| ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਅੱਤਵਾਦੀਆਂ ਨੇ ਉਰੀ ਵਰਗੇ ਹਮਲੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਫੌਜ ਦੇ ਜਵਾਨਾਂ ਨੇ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ| ਉਸ ਸਮੇਂ ਤੋਂ ਸੂਬੇ ਵਿੱਚ ਫੌਜ ਨੇ ਪੁਲੀਸ ਨਾਲ ਮਿਲ ਤੇ ਸਰਚ ਆਪਰੇਸ਼ਨ ਜਾਰੀ ਰੱਖਿਆ ਹੋਇਆ ਸੀ|

Leave a Reply

Your email address will not be published. Required fields are marked *