ਪੁਲੀਸ ਕਰਮਚਾਰੀਆਂ ਨੇ ਫੇਜ਼ 1 ਦੀ ਮਾਰਕੀਟ ਵਿੱਚ ਕਰਵਾਈ ਵਾਹਨਾਂ ਦੀ ਤਰਤੀਬਵਾਰ ਪਾਰਕਿੰਗ

ਐਸ.ਏ.ਐਸ.ਨਗਰ, 30 ਸਤੰਬਰ (ਆਰ.ਪੀ.ਵਾਲੀਆ) ਸਥਾਨਕ ਫੇਜ਼ 1 ਦੀ ਮਾਰਕੀਟ ਵਿੱਚ ਬਣੇ ਸ਼ੋਅਰੂਮਾਂ ਦੇ ਸਾਹਮਣੇ ਬਣੀ ਪਾਰਕਿੰਗ ਵਿੱਚ ਵਾਹਨਾਂ ਦੇ ਤਰਤੀਬਵਾਰ ਖੜ੍ਹੇ ਨਾ ਹੋਣ ਕਾਰਨ ਸਥਾਨਕ ਦੁਕਾਨਦਾਰਾਂ ਅਤੇ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਪਾਰਕਿੰਗ ਵਿੱਚ ਵਾਹਨਾਂ ਦੇ ਕਤਾਰਾਂ ਵਿੱਚ ਖੜ੍ਹੇ ਨਾ ਹੋਣ ਅਤੇ ਵਾਹਨਾਂ ਦੇ ਘੜਮੱਸ ਕਾਰਨ ਲੋਕਾਂ ਨੂੰ ਉਥੋਂ ਆਪਣੇ ਵਾਹਨ ਬਾਹਰ ਕੱਢਣ ਵਿੱਚ ਵੀ ਭਾਰੀ ਪ੍ਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ ਜਿਸ ਕਾਰਨ ਇਸ ਮਾਰਕੀਟ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਹੁੰਦੀ ਹੈ|
ਇਸ ਪ੍ਰੇਸ਼ਾਨੀ ਤੋਂ ਤੰਗ ਆ ਕੇ ਅੱਜ ਸਥਾਨਕ ਦੁਕਾਨਦਾਰਾਂ ਵਲੋਂ ਪੁਲੀਸ ਨੂੰ ਸ਼ਿਕਾਇਤ ਕੀਤੇ ਜਾਣ ਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਕਰਮਚਾਰੀਆਂ ਵਲੋਂ ਖੁਦ ਜਾ ਕੇ ਉੱਥੇ ਖੜ੍ਹੇ ਵਾਹਨਾਂ ਨੂੰ ਤਰਤੀਬਵਾਰ ਲਗਾਇਆ ਗਿਆ ਅਤੇ ਕਤਾਰਾਂ ਵਿੱਚ ਖੜ੍ਹਾ ਕੀਤਾ ਗਿਆ| ਇਸਦੇ ਨਾਲ ਹੀ ਉਨ੍ਹਾਂ ਸੜਕਾਂ ਤੇ ਖੜ੍ਹੇ ਵਾਹਨਾਂ ਨੂੰ ਵੀ ਉੱਥੋਂ ਹਟਾਇਆ|
ਇਸ ਮੌਕੇ ਏ.ਐਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਰਕੀਟ ਤੋਂ ਫੋਨ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ| ਉਹਨਾਂ ਦੱਸਿਆ ਕਿ ਇਸ ਮਾਰਕੀਟ ਵਿੱਚ ਹਰ ਸਮੇਂ ਵਾਹਨਾਂ ਦਾ ਘੜਮੱਸ ਪਿਆ ਰਹਿੰਦਾ ਹੈ ਜਿਸ ਕਾਰਨ ਲੋਕਾਂ ਨੂੰ ਉੱਥੋਂ ਨਿਕਲਣ ਵਿੱਚ ਵੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ|
ਇਸ ਮੌਕੇ ਉਨ੍ਹਾਂ ਦੇ ਨਾਲ ਏ. ਐਸ.ਆਈ. ਰਘਵੀਰ ਸਿੰਘ ਅਤੇ ਹੈੱਡ ਕਾਂਸਟੇਬਲ ਸਲੀਮ ਮੁਹਮੰਦ ਹਾਜਿਰ ਸਨ|

Leave a Reply

Your email address will not be published. Required fields are marked *