ਪੁਲੀਸ ਦੀ ਗੱਡੀ ਤੇ ਅੱਤਵਾਦੀ ਹਮਲਾ, ਜਵਾਨ ਜ਼ਖਮੀ

ਜੰਮੂ, 11 ਨਵੰਬਰ (ਸ.ਬ.) ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਵਿੱਚ ਅੱਤਵਾਦੀਆਂ ਨੇ ਪੁਲੀਸ ਦੀ ਇਕ ਗੱਡੀ ਤੇ ਗੋਲੀਬਾਰੀ ਕੀਤੀ ਗਈ| ਇਸ ਹਮਲੇ ਵਿੱਚ ਇਕ ਜਵਾਨ ਜ਼ਖਮੀ ਹੋ ਗਿਆ|  ਸੂਤਰਾਂ ਅਨੁਸਾਰ ਕਾਜੀਗੁੰਡ ਕਸਬੇ ਦੇ ਬੁਨਗਾਮ ਇਲਾਕੇ ਵਿੱਚ ਅੱਤਵਾਦੀਆਂ ਨੇ ਪੁਲੀਸ ਦੀ ਇਕ ਗੱਡੀ ਤੇ ਅਚਾਨਕ ਗੋਲੀਬਾਰੀ ਕੀਤੀ| ਘਟਨਾ ਦੇ ਤੁਰੰਤ ਬਾਅਦ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ |
ਓਧਰ ਪੁਲਵਾਮਾ ਜ਼ਿਲੇ ਵਿੱਚ ਸਥਿਤ ਇਕ ਪੁਲੀਸ ਲਾਈਨ ਨੇੜੇ ਸ਼ੱਕੀ ਸਰਗਰਮੀ ਦਿਸਣ ਤੇ ਉਥੇ ਤਾਇਨਾਤ ਪੁਲੀਸ ਮੁਲਾਜ਼ਮ ਨੇ ਹਵਾ ਵਿੱਚ ਕੁਝ ਗੋਲੀਆਂ ਚਲਾਈਆਂ| ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਪੁਲਵਾਮਾ ਦੇ ਅਵੰਤੀਪੋਰਾ ਸਥਿਤ ਜ਼ਿਲਾ ਪੁਲੀਸ ਲਾਈਨ ਦੇ ਨੇੜੇ ਪਹਿਰੇਦਾਰ ਨੇ ਅੱਜ ਤੜਕੇ ਲੱਗਭਗ 3.40 ਵਜੇ ਕੁਝ ਸ਼ੱਕੀ ਦਿਸੇ ਤਾਂ ਹਵਾ ‘ਚ ਗੋਲੀਆਂ ਚਲਾਈਆਂ|
ਯਾਦ ਰਹੇ ਕਿ ਅੱਤਵਾਦੀਆਂ ਨੇ ਇਸ ਸਾਲ ਅਗਸਤ ਵਿਚ ਪੁਲਵਾਮਾ ਵਿੱਚ ਜ਼ਿਲਾ ਪੁਲੀਸ ਲਾਈਨ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿੱਚ ਸੁਰੱਖਿਆ ਬਲ ਦੇ 8 ਮੁਲਾਜ਼ਮ ਸ਼ਹੀਦ ਹੋ ਗਏ ਸਨ|

Leave a Reply

Your email address will not be published. Required fields are marked *